ਪਾਕਿ: ਸਾਬਕਾ ਪ੍ਰਧਾਨ ਮੰਤਰੀ ਦੇ ਗੁਰਦੇ ''ਚ ਪੱਥਰੀ

02/04/2019 10:56:00 PM

ਲਾਹੌਰ— ਪਾਕਿਸਤਾਨ ਦੀ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਗੁਰਦੇ 'ਚ ਪੱਥਰੀ ਦਾ ਪਤਾ ਲੱਗਿਆ ਹੈ। ਕੋਟ ਲਖਪਤ ਜੇਲ ਤੋਂ ਉਨ੍ਹਾਂ ਨੂੰ ਇਕ ਹਸਪਤਾਲ 'ਚ ਟ੍ਰਾਂਸਫਰ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਵੱਖ-ਵੱਖ ਡਾਕਟਰਾਂ ਨੇ ਮੈਡੀਕਲ ਜਾਂਚ ਕੀਤੀ, ਜਿਸ ਨਾਲ ਉਨ੍ਹਾਂ ਦੇ ਗੁਰਦੇ ਦੀ ਪੱਥਰੀ ਦਾ ਪਤਾ ਲੱਗਿਆ।

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸ਼ਰੀਫ 7 ਸਾਲ ਜੇਲ ਦੀ ਸਜ਼ਾ ਕੱਟ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੂੰ ਜੇਲ ਤੋਂ ਹਸਪਤਾਲ ਲਿਜਾਇਆ ਗਿਆ ਤੇ ਵੱਖ-ਵੱਖ ਬੀਮਾਰੀਆਂ ਦਾ ਪਤਾ ਲਾਉਣ ਲਈ ਉਨ੍ਹਾਂ ਦੀ ਵੱਖ-ਵੱਖ ਡਾਕਟਰਾਂ ਨੇ ਜਾਂਚ ਕੀਤੀ। ਹਸਪਤਾਲ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਗੁਰਦੇ ਦੀ ਸਮੱਸਿਆ ਦਾ ਪਤਾ ਲਗਾਉਣ ਲਈ ਸ਼ਰੀਫ ਦਾ ਸੀਟੀ ਸਕੈਨ ਤੇ ਅਲਟ੍ਰਾਸਾਊਂਡ ਕਰਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਖੂਨ ਦੀ ਵੀ ਜਾਂਚ ਕੀਤੀ ਗਈ।

ਡਾ. ਮਹਿਮੂਦ ਅਯਾਜ ਨੇ ਦੱਸਿਆ ਕਿ ਸ਼ਰੀਫ ਦੇ ਖੱਬੇ ਗੁਰਦੇ 'ਚ ਪੱਥਰੀ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਬੋਰਡ ਟੈਸਟ ਰਿਪੋਰਟ ਦਾ ਨਿਰੀਖਣ ਕਰੇਗਾ ਤੇ ਇਲਾਜ ਬਾਰੇ ਦੱਸੇਗਾ।

Baljit Singh

This news is Content Editor Baljit Singh