ਆਸਟ੍ਰੇਲੀਆ ਦਾ ਸਾਬਕਾ ਫ਼ੌਜੀ ਅਫਗਾਨਿਸਤਾਨ ''ਚ ਕਥਿਤ ਯੁੱਧ ਅਪਰਾਧ ਦੇ ਦੋਸ਼ ''ਚ ਗ੍ਰਿਫ਼ਤਾਰ

03/20/2023 1:30:53 PM

ਸਿਡਨੀ (ਵਾਰਤਾ)- ਆਸਟ੍ਰੇਲੀਆ ਦੇ ਇਕ ਸਾਬਾਕ ਫ਼ੌਜੀ ਨੂੰ ਅਫਗਾਨਿਸਤਾਨ ਵਿਚ ਆਪਣੀ ਸੇਵਾ ਦੌਰਾਨ ਕਥਿਤ ਯੁੱਧ ਅਪਰਾਧ ਨੂੰ ਅੰਜਾਮ ਦੇਣ ਦੇ ਦੋਸ਼ ਵਿਚ ਸੋਮਵਾਰ ਨੂੰ ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.) ਸੂਬੇ ਵਿਚ ਗ੍ਰਿਫ਼ਤਾਰ ਕੀਤਾ ਗਿਆ। ਆਸਟ੍ਰੇਲੀਆ ਦੇ ਵਿਸ਼ੇਸ਼ ਜਾਂਚਕਰਤਾਵਾਂ ਦੇ ਦਫ਼ਤਰ (OSI) ਅਤੇ ਆਸਟ੍ਰੇਲੀਅਨ ਫੈਡਰਲ ਪੁਲਸ (AFP) ਦੇ ਇਕ ਸੰਕੁਯਕਤ ਆਪ੍ਰੇਸ਼ਨ ਤੋਂ ਬਾਅਦ, ਸਾਬਕਾ ਫ਼ੌਜੀ 'ਤੇ ਯੁੱਧ ਅਪਰਾਧ - ਕਤਲ ਦੀ ਧਾਰਾ ਦੇ ਤਹਿਤ ਦੋਸ਼ ਲਗਾਇਆ ਜਾਵੇਗਾ। ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਅੱਜ ਸਵੇਰੇ ਖੇਤਰੀ ਐੱਨ.ਐੱਸ.ਡਬਲਯੂ. ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਇੱਥੋਂ ਦੀ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਏ.ਐੱਫ.ਪੀ. ਨੇ ਇੱਕ ਬਿਆਨ ਵਿੱਚ ਕਿਹਾ, "ਸਾਬਕਾ ਫ਼ੌਜੀ 'ਤੇ ਇਹ ਦੋਸ਼ ਹੈ ਕਿ ਉਸ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਨਾਲ ਅਫਗਾਨਿਸਤਾਨ ਵਿੱਚ ਸੇਵਾ ਕਰਦੇ ਹੋਏ ਇੱਕ ਅਫਗਾਨ ਵਿਅਕਤੀ ਦਾ ਕਤਲ ਕਰ ਦਿੱਤਾ।' ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਨੇ ਇੱਕ ਸਮਾਚਾਰ ਰਿਪੋਰਟ ਵਿੱਚ ਉਸ ਵਿਅਕਤੀ ਦੀ ਪਛਾਣ ਕੀਤੀ, ਜਿਸ ਵਿੱਚ ਉਸਨੂੰ ਸਾਲ 2020 ਵਿੱਚ ਏ.ਬੀ.ਸੀ. ਇਨਵੈਸਟੀਗੇਸ਼ਨ-ਫੋਰ ਕੋਰਨਰ ਸਟੋਰੀ ਵਿੱਚ ਦੱਖਣੀ ਅਫਗਾਨਿਸਤਾਨ ਦੇ ਉਰੂਜ਼ਗਾਨ ਸੂਬੇ ਵਿੱਚ ਇੱਕ ਕਣਕ ਦੇ ਖੇਤ ਵਿੱਚ ਇੱਕ ਅਫਗਾਨ ਵਿਅਕਤੀ ਨੂੰ ਗੋਲੀ ਮਾਰਦੇ ਹੋਏ ਦਿਖਾਇਆ ਗਿਆ ਸੀ।

ਰਿਪੋਰਟ ਮੁਤਾਬਕ ਓ.ਐੱਸ.ਆਈ. ਦੀ ਟੀਮ ਨੇ 2 ਸਾਲ ਤੋਂ ਵੱਧ ਸਮੇਂ ਤੱਕ ਇਸ ਕਤਲ ਦੀ ਜਾਂਚ ਕੀਤੀ। OSI ਦਫ਼ਤਰ ਅਫ਼ਗਾਨਿਸਤਾਨ ਵਿਚ 2005 ਤੋਂ 2016 ਤੱਕ ਆਸਟ੍ਰੇਲੀਆਈ ਰੱਖਿਆ ਫੋਰਸ ਦੇ ਮੈਂਬਰਾਂ ਵੱਲੋਂ ਆਸਟ੍ਰੇਲੀਆਈ ਕਾਨੂੰਨ ਦੇ ਤਹਿਤ ਅਪਰਾਧਿਕ ਕਾਰਵਾਈਆਂ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਸੰਘੀ ਪੁਲਸ ਨਾਲ ਕੰਮ ਕਰ ਰਿਹਾ ਹੈ।

cherry

This news is Content Editor cherry