ਪਹਿਲੀ ਵਾਰ ਦੁਨੀਆ ਦੀ ਸਭ ਤੋਂ ਲੰਬੀ ਫਲਾਈਟ ਸ਼ੁੱਕਰਵਾਰ ਨੂੰ ਹੋਵੇਗੀ ਰਵਾਨਾ

10/17/2019 1:02:44 AM

ਮੈਲਬਰਨ - ਆਸਟ੍ਰੇਲੀਅਨ ਏਅਰਲਾਈਨ ਕਵਾਂਟਸ ਏਅਰਵੇਜ਼ ਦੁਨੀਆ ਦੀ ਸਭ ਤੋਂ ਲੰਬੀ ਉਡਾਣ ਲਈ ਤਿਆਰ ਹੈ। ਇਹ ਫਲਾਈਟ ਸ਼ੁੱਕਰਵਾਰ ਨੂੰ ਨਿਊਯਾਰਕ ਤੋਂ ਸਿਡਨੀ ਲਈ ਉਡਾਣ ਭਰੇਗੀ ਅਤੇ ਐਤਵਾਰ ਸਵੇਰੇ ਆਸਟ੍ਰੇਲੀਆ ਪਹੁੰਚੇਗੀ। ਅੱਜ ਤੱਕ ਕਿਸੇ ਵੀ ਏਅਰਲਾਈਨ ਨੇ ਬਿਨਾਂ ਰੁਕੇ ਇਸ ਰੂਟ 'ਤੇ ਉਡਾਣ ਨਹੀਂ ਭਰੀ ਹੈ। ਜ਼ਿਕਰਯੋਗ ਹੈ ਕਿ ਇਹ ਸਫਰ ਕਰੀਬ 20 ਘੰਟੇ ਦਾ ਹੋਵੇਗਾ ਅਤੇ ਇਸ ਦੇ ਨਾਲ ਹੀ ਇਹ ਦੁਨੀਆ ਦੀ ਸਭ ਤੋਂ ਲੰਬੀ ਉਡਾਣ ਵਾਲੀ ਪਹਿਲੀ ਫਲਾਈਟ ਬਣ ਜਾਵੇਗੀ।

ਕੈਬਿਨ 'ਚ ਵਿਗਿਆਨਕਾਂ ਅਤੇ ਡਾਕਟਰੀ ਖੋਜਕਾਰਾਂ ਨੇ ਕਵਾਂਟਸ ਦੇ ਬ੍ਰਾਂਡ ਨਿਊ ਬੋਇੰਗ ਕੰਪਨੀ ਡ੍ਰੀਮਲਾਈਨਰ ਨੂੰ ਇਕ ਉੱਚ-ਉਚਾਈ ਵਾਲੀ ਪ੍ਰਯੋਗਸ਼ਾਲਾ 'ਚ ਬਦਲ ਦਿੱਤਾ ਜਾਵੇਗਾ। ਉਹ ਚੌਕਸੀ ਲਈ ਪਾਇਲਟਾਂ ਦੇ ਦਿਮਾਗ ਦੀ ਸਕ੍ਰੀਨਿੰਗ ਕਰਨਗੇ। ਇਸ ਦੇ ਨਾਲ ਹੀ ਕੁਝ ਦਰਜਨ ਯਾਤਰੀਆਂ ਦੇ ਭੋਜਨ, ਨੀਂਦ ਅਤੇ ਗਤੀਵਿਧੀ ਦੀ ਨਿਗਰਾਨੀ ਵੀ ਕੀਤੀ ਜਾਵੇਗੀ। ਇਸ ਦਾ ਮਕਸਦ ਇਹ ਦੇਖਣਾ ਹੈ ਕਿ ਮਨੁੱਖ ਕਿਸ ਤਰ੍ਹਾਂ ਨਾਲ ਇੰਨੀ ਲੰਬੀ ਉਡਾਣ 'ਚ ਆਉਣ ਵਾਲੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ ਅਤੇ ਕਿਵੇਂ ਰੋਕ ਸਕਦੇ ਹਨ। ਫਲਾਈਟ 'ਚ ਖਾਣ ਦੇ ਬਾਰੇ 'ਚ ਫੀਡਬੈਕ, ਡੇਡੀਕੈਟੇਡ ਸਟ੍ਰੈਚਿੰਗ ਜ਼ੋਨ ਅਤੇ ਯਾਤਰੀਆਂ ਦੇ ਮਨੋਰੰਜਨ ਵਿਕਲਪ ਵੀ ਸ਼ਾਮਲ ਹੋਣਗੇ।

ਏਅਰਲਾਈਨ ਇੰਡਸਟ੍ਰੀ 'ਚ ਸੰਭਾਵਿਤ ਕਸਟਮਰ ਬੇਸ ਹੈਰਾਨ ਕਰ ਦੇਣ ਵਾਲਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਨੂੰ ਉਮੀਦ ਹੈ ਕਿ ਸਾਲ 2019 'ਚ ਕਰੀਬ 4.6 ਅਰਬ ਲੋਕ ਉਡਾਣ ਭਰਨਗੇ, ਜੋ ਸਾਲ 2037 'ਚ ਵਧ ਕੇ 8.2 ਅਰਬ ਹੋ ਜਾਵੇਗੀ। ਬੀ. ਆਈ. ਐੱਸ. ਹੇਲਥ ਕੇਅਰ ਮੁਤਾਬਕ, ਫਲਾਈਟ ਕਾਰਨ ਜੈੱਟ ਲੈਗ ਥੈਰੇਪੀ ਦੀ ਮੰਗ ਵੀ ਹਰ ਸਾਲ 6 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਅਤੇ ਸਾਲ 2023 'ਚ ਵਧ ਕੇ 732 ਮਿਲੀਅਨ ਡਾਲਰ ਦੀ ਹੋ ਜਾਵੇਗੀ। ਗਲੋਬਲਡੇਟਾ ਮੁਤਾਬਕ, ਨੀਂਦ ਨਾ ਆਉਣ ਦੀ ਸਮੱਸਿਆ ਦੇ ਵਿਕਾਰ ਦਾ ਬਾਜ਼ਾਰ ਵਧਦਾ ਜ ਰਿਹਾ ਹੈ ਅਤੇ ਨੀਂਦ ਦੀਆਂ ਗੋਲੀਆਂ ਦਾ ਇਸ 'ਚ ਇੰਤਜ਼ਾਮ ਹੈ। ਫਿਲਹਾਲ ਨੀਂਦ ਦੀਆਂ ਗੋਲੀਆਂ ਦਾ ਬਾਜ਼ਾਰ ਕਰੀਬ 1.5 ਅਰਬ ਡਾਲਰ ਹੈ ਜੋ ਸਾਲ 2023 ਤੱਕ ਵਧ ਕੇ 1.7 ਅਰਬ ਡਾਲਰ ਦਾ ਹੋ ਜਾਵੇਗਾ।

ਦੱਸ ਦਈਏ ਕਿ ਕਸਟਮਰ ਸਰੀਰਕ ਬੋਝ ਨੇ ਜੈੱਟ ਲੈਗ ਦੇ ਮਾਮਲੇ 'ਤੇ ਨਵੇਂ ਸਿਰੇ ਤੋਂ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ ਹੈ। ਇਹ ਘਰੇਲੂ ਚੀਜ਼ਾਂ ਅਤੇ ਉਤਪਾਦਾਂ ਦੀ ਸੁਪਰ ਮਾਰਕਿਟ ਹੈ, ਜੋ ਲੋਕਾਂ ਦੀ ਦਰਦ ਨੂੰ ਘੱਟ ਕਰਦਾ ਹੈ। ਇਸ ਦੇ ਲਈ ਮੇਲਾਟੋਨਿਨ ਦੀਆਂ ਗੋਲੀਆਂ, ਬੇਚੈਨੀ ਦੀ ਦਵਾਈ, ਜੋ ਬਾਡੀ ਕਲਾਕ ਨੂੰ ਟ੍ਰੈਕ 'ਤੇ ਵਾਪਸ ਲਿਆਉਂਦੇ ਹਨ। ਜੈੱਟ ਲੈਗ ਆਮ ਤੌਰ 'ਤੇ ਉਦੋਂ ਹੁੰਦਾ ਹੈ, ਜਦ ਕੋਈ ਯਾਤਰੀ 3 ਟਾਈਮ ਜ਼ੋਨ ਨੂੰ ਪਾਰ ਕਰਦਾ ਹੈ। ਇਸ ਨਾਲ ਉਸ ਦੀ ਸਰੀਰਕ ਘੜੀ ਅਤੇ ਜਿਸ ਥਾਂ 'ਤੇ ਪਹੁੰਚਦਾ ਹੈ, ਉਥੋਂ ਦੇ ਹਾਲਾਤਾਂ 'ਚ ਫਰਕ ਮਿਲਦਾ ਹੈ। ਇਸ ਨਾਲ ਵਿਅਕਤੀ ਨੂੰ ਥਕਾਣ ਦਾ ਅਹਿਸਾਸ ਹੁੰਦਾ ਹੈ ਅਤੇ ਰਾਤ 'ਚ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ। ਪੂਰਬ ਦੀ ਦਿਸ਼ਾ 'ਚ ਯਾਤਰਾ ਕਰਨ 'ਤੇ ਇਹ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿਉਂਕਿ ਉਸ ਦਿਸ਼ਾ 'ਚ ਯਾਤਰਾ ਕਰਨ 'ਤੇ ਆਮ ਦਿਨ ਅਤੇ ਰਾਤ ਦਾ ਚੱਕਰ ਉਲਟਾ ਹੋ ਜਾਂਦਾ ਹੈ।

Khushdeep Jassi

This news is Content Editor Khushdeep Jassi