ਹੁਣ ਔਰਤਾਂ ਸਟੇਡੀਅਮ ''ਚ ਦੇਖ ਸਕਣਗੀਆਂ ਫੁੱਟਬਾਲ ਮੈਚ : ਸਾਊਦੀ ਸਰਕਾਰ

01/08/2018 10:27:54 PM

ਰਿਆਦ— ਸਾਊਦੀ ਅਰਬ ਦੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਪਹਿਲੀ ਵਾਰ ਔਰਤਾਂ ਲਈ ਇਸ ਸ਼ੁੱਕਰਵਾਰ ਨੂੰ ਖੇਡ ਸਟੇਡੀਅਮਾਂ ਦੇ ਦਰਵਾਜ਼ੇ ਖੁਲ੍ਹਣਗੇ, ਜਿੱਥੇ ਉਹ ਫੁੱਟਬਾਲ ਮੈਚ ਦਾ ਮਜ਼ਾ ਲੈ ਸਕਣਗੀਆਂ। 
ਦੇਸ਼ ਦੇ ਸੂਚਨਾ ਮੰਤਰਾਲੇ ਨੇ ਕਿਹਾ ਕਿ ਔਰਤਾਂ ਜਿਸ ਫੁੱਟਬਾਲ ਮੈਚ ਨੂੰ ਪਹਿਲੀ ਵਾਰ ਸਟੇਡੀਅਮ 'ਚ ਦਿਖਾਈ ਦੇਣਗੀਆਂ। ਉਹ ਅਲ-ਅਹਨੀ ਅਤੇ ਅਲ ਬਾਤਿਨ ਵਿਚਾਲੇ ਹੋਵੇਗਾ। ਇਸ ਤੋਂ ਬਾਅਦ ਔਰਤਾਂ 13 ਜਨਵਰੀ ਅਤੇ ਫਿਰ 18 ਜਨਵਰੀ ਨੂੰ ਵੀ ਸਟੇਡੀਅਮ 'ਚ ਮੈਚ ਦੇਖ ਸਕਣਗੀਆਂ। ਇਨ੍ਹਾਂ 'ਚੋਂ ਪਹਿਲਾ ਮੈਚ ਰਿਆਦ, ਦੂਜਾ ਜੇਦਾ ਅਤੇ ਤੀਜਾ ਦਮਾਮ 'ਚ ਖੇਡਿਆ ਜਾਵੇਗਾ। ਰੂੜੀਵਾਦੀ ਦੇਸ਼ ਦੇ ਰੂਪ 'ਚ ਜਾਣ ਵਾਲੇ ਸਾਊਦੀ ਅਰਬ ਨੇ ਹਾਲ ਦੇ ਦਿਨਾਂ 'ਚ ਔਰਤਾਂ 'ਤੇ ਲੱਗੀ ਪਾਬੰਦੀ 'ਚ ਛੁਟ ਦਿੱਤੀ ਹੈ। ਇਸ ਤੋਂ ਪਹਿਲਾਂ ਸਿਤੰਬਰ 'ਚ ਸੈਂਕੜਾਂ ਔਰਤਾਂ ਨੂੰ ਰਿਆਦ ਖੇਡ ਸਟੇਡੀਅਮ 'ਚ ਜਾਣ ਦੀ ਆਗਿਆ ਦਿੱਤੀ ਗਈ ਸੀ।
ਰੂੜੀਵਾਦੀ ਦੇਸ਼ 'ਚ ਸੁਧਾਰ ਪ੍ਰੋਗਰਾਮਾਂ ਦਾ ਆਗਾਜ਼
ਪਿਛਲੇ ਮਹੀਨੇ ਦੇਸ਼ ਦੇ ਰਾਸ਼ਟਰੀ ਦਿਵਸ ਦੇ ਮੌਕੇ 'ਤੇ ਅਧਿਕਾਰੀਆਂ ਨੇ ਸੈਂਕੜਾਂ ਔਰਤਾਂ ਨੂੰ ਰਿਆਦ ਦੇ ਇਕ ਫੁੱਟਬਾਲ ਸਟੇਡੀਅਮ 'ਚ ਪ੍ਰਵੇਸ਼ ਦੀ ਇਜ਼ਾਜਤ ਦਿੱਤੀ ਸੀ। ਇਸ ਤੋਂ ਪਹਿਲਾਂ ਜੁਲਾਈ 'ਚ ਸਿੱਖਿਆ ਮੰਤਰਾਲੇ ਨੇ ਲੜਕੀਆਂ ਨੂੰ ਸਕੂਲ ਪੱਧਰ 'ਤੇ ਖੇਡਾਂ 'ਚ ਹਿੱਸਾ ਲੈਣ ਦੀ ਆਗਿਆ ਦਿੱਤੀ ਸੀ।
ਇਸ ਐਲਾਨ ਨੂੰ ਅਤਿ ਰੂੜੀਵਾਦੀ ਦੇਸ਼ 'ਚ ਯੁਵਰਾਜ ਮੁਹੰਮਦ ਬਿਨ ਸਲਮਾਨ ਦੇ ਉਤਸ਼ਾਹੀ ਸੁਧਾਰ ਪ੍ਰੋਗਰਾਮਾਂ ਨਾਲ ਜੁੜ ਕੇ ਦੇਖਿਆ ਦਾ ਰਿਹਾ ਹੈ। ਇਸ 'ਚ ਔਰਤਾਂ ਨੂੰ ਅਗਲੇ ਜੂਨ ਤੋਂ ਵਾਹਨ ਚਲਾਉਣ ਦੀ ਆਗਿਆ ਦੇਣਾ ਵੀ ਸ਼ਾਮਲ ਹੈ।