ਕੈਨੇਡਾ ਤੇ ਅਮਰੀਕਾ ''ਚ ਘਟੀ ਪੰਛੀਆਂ ਦੀ ਉਡਾਣ

10/26/2019 3:10:32 AM

ਟੋਰਾਂਟੋ/ਵਾਸ਼ਿੰਗਟਨ - ਕੈਨੇਡਾ ਅਤੇ ਅਮਰੀਕਾ 'ਚ ਪੰਛੀਆਂ ਦੀ 29 ਫੀਸਦੀ ਆਬਾਦੀ ਪਿਛਲੇ 50 ਸਾਲਾਂ 'ਚ ਘੱਟ ਹੋ ਗਈ ਹੈ। ਅਜਿਹਾ ਕੋਰਨੇਲ ਲੈਬ ਆਫ ਆਰਨੀਥਿਓਲਾਜੀ ਅਕੇ ਅਮਰੀਕਨ ਬਰਡ ਕੰਜ਼ਰਵੇਟਰੀ ਵੱਲੋਂ ਪੰਛੀਆਂ 'ਤੇ ਕੀਤੇ ਗਏ ਇਕ ਅਧਿਐਨ 'ਚ ਮਾਮਲੇ ਸਾਹਮਣੇ ਆਇਆ ਹੈ। ਇਸ ਅਧਿਐਨ ਮੁਤਾਬਕ ਸਾਲ 1970 ਤੋਂ ਲੈ ਕੇ ਹੁਣ ਤੱਕ ਸੰਯੁਕਤ ਰਾਸ਼ਟਰ ਅਮਰੀਕਾ ਅਤੇ ਕੈਨੇਡਾ 'ਚ ਪੰਛੀਆਂ ਦੀ 70 ਫੀਸਦੀ ਆਬਾਦੀ ਖਤਮ ਹੋ ਚੁੱਕੀ ਹੈ। ਇਸ ਆਬਾਦੀ 'ਚ ਲਗਭਗ 300 ਕਰੋੜ ਪੰਛੀ ਸ਼ਾਮਲ ਹਨ।

ਸੋਧ ਦੇ ਪ੍ਰਮੁੱਖ ਲੇਖਕ ਕੇਨ ਰੋਸੇਨਬਰਗ ਨੇ ਆਖਿਆ ਕਿ ਕਈ ਸਬੂਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਛੀਆਂ ਦੀ ਗਿਣਤੀ 'ਚ ਭਾਰੀ ਕਮੀ ਹੋ ਗਈ ਹੈ। ਵਿਗਿਆਨਕਾਂ ਨੇ ਦੱਸਿਆ ਕਿ ਜੋ ਵੀ 300 ਕਰੋੜ ਪੰਛੀ ਖਤਮ ਹੋਏ ਹਨ ਉਨ੍ਹਾਂ 'ਚੋਂ 12 ਫੈਮਾਇਲਸ ਪੰਛੀਆਂ ਦੀ ਪ੍ਰਜਾਤੀਆਂ ਹਨ। ਜਿਸ 'ਚ ਚੀੜੀਆਂ, ਵਾਰਬਲਰਸ, ਫਿੰਚੇਸ ਅਤੇ ਸਵੈਲੋਜ਼ ਸ਼ਾਮਲ ਹਨ। ਇਸ ਪ੍ਰਕਾਰ ਨਾਲ 1970 ਤੋਂ ਬਾਅਦ ਘਾਹ ਦੇ ਮੈਦਾਨੀ ਇਲਾਕੇ ਵਾਲੇ ਪੰਛੀਆਂ ਨੇ 53 ਫੀਸਦੀ ਆਬਾਦੀ 'ਚ ਗਿਰਾਵਟ ਦਾ ਅਨੁਭਵ ਕੀਤਾ ਹੈ, ਉਥੇ ਤੱਟੀ ਇਲਾਕੇ ਦੇ ਪੰਛੀਆਂ ਨੇ ਆਪਣੀ ਆਬਾਦੀ ਦਾ ਇਕ ਤਿਹਾਈ ਹਿੱਸਾ ਖੋਹ ਦਿੱਤਾ ਹੈ ਅਤੇ ਪਿਛਲੇ ਇਕ ਦਹਾਕੇ ਦੌਰਾਨ ਹੀ ਸਪ੍ਰਿੰਗ ਮਾਈਗ੍ਰੇਸ਼ਨ ਦੀ ਮਾਤਰਾ 'ਚ 14 ਫੀਸਦੀ ਦੀ ਗਿਰਾਵਟ ਆ ਗਈ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪੰਛੀਆਂ ਦਾ ਹੋਣਾ ਵਾਤਾਵਰਣ ਲਈ ਜ਼ਰੂਰੀ ਹੈ ਕਿਉਂਕਿ ਇਹ ਵਾਤਾਵਰਣ ਦੀ ਸਿਹਤ ਦੀ ਜਾਣਕਾਰੀ ਦਿੰਦੇ ਹਨ।

ਖੋਜਕਾਰਾਂ ਨੇ ਦੱਸਿਆ ਕਿ ਉੱਤਰੀ ਅਮਰੀਕਾ 'ਚ ਕੁਦਰਤੀ ਪ੍ਰਣਾਲੀਆਂ ਨੂੰ ਮਨੁੱਖ ਅਗਵਾਈ ਵਾਲੀਆਂ ਗਤੀਵਿਧੀਆਂ ਵੱਲੋਂ ਤਬਾਹ ਕੀਤਾ ਜਾ ਰਿਹਾ ਹੈ। ਐਮੇਰਿਟਸ ਅਤੇ ਸਮਿਥਸੋਨੀਅਨ ਮਾਇਗ੍ਰੇਟਰੀ ਬਰਡ ਸੈਂਟਰ ਦੇ ਸਾਬਕਾ ਪ੍ਰਮੁੱਖ ਅਤੇ ਜਾਰਜਟਾਊਨ ਵਾਤਾਵਰਣ ਦੇ ਵਰਤਮਾਨ ਨਿਦੇਸ਼ਕ ਅਤੇ ਸੀਨੀਅਰ ਵਿਗਿਆਨਕ ਕਾਓਥੋਰ ਪੀਟਰ ਮਾਰਕਾ ਮੁਤਾਬਕ ਇਹ ਅੰਕੜੇ ਦਰਸਾਉਦੇ ਹਨ ਕਿ ਸਿਰਫ ਪੰਛੀਆਂ ਦੀ ਗਿਣਤੀ 'ਚ ਹੀ ਨਹੀਂ ਹਲਕਿ ਕੀੜੇ-ਮਕੌੜਿਆਂ ਦੀ ਗਿਣਤੀ 'ਚ ਵੀ ਕਮੀ ਆ ਰਹੀ ਹੈ। ਦੁਨੀਆ ਦੇ ਕਈ ਲੋਕ ਆਪਣੀ ਤਨਖਾਹ ਲਈ ਵੀ ਪੰਛਿਆਂ ਨੂੰ ਪਾਲਦੇ ਹਨ ਪਰ ਪੰਛੀ ਤੋਂ ਬਿਨਾਂ ਸੰਸਾਰ ਉਨ੍ਹਾਂ ਦੀ ਤਨਖਾਹ ਨੂੰ ਵੀ ਪ੍ਰਭਾਵਿਤ ਕਰੇਗਾ। ਇਨ੍ਹਾਂ ਹੈਰਾਨ ਕਰਨ ਵਾਲੇ ਫੈਸਲੇ 'ਤੇ ਆਉਣ ਲਈ, ਮਾਹਿਰਾਂ ਨੇ 10 ਸਾਲਾ ਦੌਰਾਨ ਪ੍ਰਵਾਸੀ ਪੰਛੀਆਂ ਦਾ ਅਧਿਐਨ ਕਰਨ ਲਈ ਉੱਤਰੀ ਅਮਰੀਕਾ 'ਚ ਸਥਿਤ 143 ਨੈਕਸਰੇਡ ਮੌਸਮ ਰਡਾਰ ਸਟੇਸ਼ਨਾਂ ਦਾ ਇਸਤੇਮਾਲ ਕੀਤਾ।

Khushdeep Jassi

This news is Content Editor Khushdeep Jassi