ਸਿਰਫ ਸਾਹ ਲੈਣ ਨਾਲ ਫੈਲ ਸਕਦੈ ਫਲੂ : ਅਧਿਐਨ

01/19/2018 5:41:15 PM

ਵਾਸ਼ਿੰਗਟਨ (ਭਾਸ਼ਾ)- ਇਕ ਨਵੇਂ ਅਧਿਐਨ ਮੁਤਾਬਕ ਅਸੀਂ ਸਿਰਫ ਸਾਹ ਲੈ ਕੇ ਦੂਜਿਆਂ ਨੂੰ ਆਪਣੇ ਫਲੂ ਨਾਲ ਇਨਫੈਕਟਿਡ ਕਰ ਸਕਦੇ ਹਾਂ। ਇਹ ਆਮ ਧਾਰਣਾ ਦੇ ਉਲਟ ਹੈ ਕਿ ਇਨਫੈਕਟਿਡ ਵਿਅਕਤੀ ਦੀ ਖੰਘ ਜਾਂ ਛਿੱਕਾਂ ਦੇ ਸੰਪਰਕ ਵਿਚ ਆਉਣ ’ਤੇ ਹੀ ਲੋਕ ਇੰਫਲੂਏਂਜ਼ਾ ਵਿਸ਼ਾਣੂ ਦਾ ਸ਼ਿਕਾਰ ਬਣਦੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਪ੍ਰੋਫੈਸਰ ਡੋਨਾਲਡ ਮਿਲਟਨ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਫਲੂ ਦੇ ਮਾਮਲਿਆਂ ਵਿਚ ਪੀੜਤ ਵਿਅਕਤੀ ਦੇ ਖੰਘ ਜਾਂ ਛਿੱਕ ਤੋਂ ਬਿਨਾਂ ਸਿਰਫ ਸਾਹ ਲੈਣ ਤੋਂ ਹੀ ਇਨਫੈਕਟਿਡ ਵਿਸ਼ਾਣੂ ਹਵਾ ਵਿਚ ਫੈਲ ਸਕਦਾ ਹੈ।

ਮੁੱਖ ਅਧਿਐਨਕਰਤਾ ਨੇ ਕਿਹਾ ਕਿ ਫਲੂ ਨਾਲ ਪੀੜਤ ਲੋਕ ਬੀਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ ਭਾਵੇਂ ਹੀ ਖਾਸ ਨਾ ਰਹੇ ਹੋਣ ਪਰ ਇਨਫੈਕਟਿਡ ਏਅਰੋਸੋਲ (ਲੰਬੇ ਸਮੇਂ ਤੱਕ ਹਵਾ ਵਿਚ ਬਣੇ ਰਹਿਣ ਵਾਲੀਆਂ ਬੂੰਦਾਂ) ਪੈਦਾ ਕਰਦੇ ਹਨ। ਇਸ ਲਈ ਇਨਫਲੂਏਂਜ਼ਾ ਨਾਲ ਪੀੜਤ ਵਿਅਕਤੀ ਨੂੰ ਘਰ ਵਿਚ ਹੀ ਰਹਿਣਾ ਚਾਹੀਦਾ ਹੈ। ਕੰਮ ਵਾਲੀ ਥਾਂ ’ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਸ ਨਾਲ ਦੂਜਿਆਂ ਵਿਚ ਇਨਫੈਕਸ਼ਨ ਫੈਲ ਸਕਦਾ ਹੈ। ਇਹ ਅਧਿਐਨ ਪ੍ਰੋਸਿਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਵਿਚ ਪ੍ਰਕਾਸ਼ਿਤ ਹੋਈ ਹੈ।