ਫਲੋਰੀਡਾ ''ਚ ਅਧਿਆਪਕ ''ਤੇ ਲੱਗਾ ਯੌਣ ਸ਼ੌਸ਼ਣ ਕਰਨ ਦਾ ਦੋਸ਼, ਕੀਤਾ ਗਿਆ ਸਸਪੈਂਡ

12/03/2017 1:40:46 PM

ਫਲੋਰੀਡਾ (ਬਿਊਰੋ)— ਫੋਲਰੀਡਾ ਵਿਚ ਹਾਈ ਸਕੂਲ ਦੀ ਵਿਦਿਆਰਥਣ ਨਾਲ ਯੌਣ ਸੰਬੰਧ ਬਣਾਉਣ ਦੇ ਦੋਸ਼ ਵਿਚ ਇਕ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੋਸ਼ੀ ਅਧਿਆਪਕ ਦਾ ਨਾਂ ਡਿਰਕ ਹਿਲਾਰਡ (53) ਹੈ। ਉਹ ਅਧਿਆਪਕ ਹੋਣ ਦੇ ਨਾਲ-ਨਾਲ ਇਕ ਕੋਚ ਵੀ ਹੈ। ਵਿਦਿਆਰਥਣ ਦੇ ਨਾਂ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ। ਉਹ ਆਪਣੇ ਹੀ ਸਕੂਲ ਦੀ ਇਕ ਵਿਦਿਆਰਥਣ ਨੂੰ ਸੈਕਸ ਸਲੇਵ ਬਣਾਉਣਾ ਚਾਹੁੰਦਾ ਸੀ। ਇਸ ਉਦੇਸ਼ ਨਾਲ ਉਹ ਸਕੂਲ ਵਿਚ ਉਸ ਨੂੰ ਪੱਤਰ ਲਿਖ ਕੇ ਅਸ਼ਲੀਲ ਗੱਲਾਂ ਕਰਿਆ ਕਰਦਾ ਸੀ। ਇਕ ਨਿਊਜ਼ ਏਜੰਸੀ ਮੁਤਾਬਕ ਡਿਰਕ ਨੇ ਵਿਦਿਆਰਥਣ ਨੂੰ ਜੋ ਪੱਤਰ ਦਿੱਤਾ ਸੀ ਉਸ ਵਿਚ ਲਿਖਿਆ ਸੀ,''ਮੈਂ ਤੈਨੂੰ ਸੈਕਸ ਸਲੇਵ ਬਣਾਉਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਸਰ ਜਾਂ ਡੈਡੀ ਕਹੋ।'' ਹਾਲਾਂਕਿ ਵਿਦਿਆਰਥਣ ਵੱਲੋਂ ਵੀ ਅਧਿਆਪਕ ਦੀਆਂ ਇਨ੍ਹਾਂ ਹਰਕਤਾਂ ਦਾ ਸਮਰਥਨ ਕੀਤਾ ਗਿਆ ਸੀ। ਉਸ ਨੇ ਪੱਤਰ ਦੇ ਜਵਾਬ ਵਿਚ ਲਿਖਿਆ ਸੀ,''ਤੁਸੀਂ ਜੋ ਵੀ ਚਾਹੋ ਡੈਡੀ।''
ਕਲਾਸਰੂਮ ਵਿਚ ਕਰਦੇ ਸੀ ਅਸ਼ਲੀਲ ਹਰਕਤਾਂ 


ਜਾਣਕਾਰੀ ਮੁਤਾਬਕ ਸਕੂਲ ਦੇ ਕਈ ਵਿਦਿਆਰਥੀ ਅਤੇ ਸਟਾਫ ਮੈਂਬਰਾਂ ਨੇ ਡਿਰਕ ਅਤੇ ਉਸ ਵਿਦਿਆਰਥਣ ਨੂੰ ਕਲਾਸਰੂਮ ਵਿਚ ਦਾਖਲ ਹੋ ਕੇ ਅੰਦਰੋਂ ਦੀ ਦਰਵਾਜਾ ਬੰਦ ਕਰਦੇ ਅਤੇ ਲਾਈਟ ਬੁਝਾਉਂਦੇ ਹੋਏ ਦੇਖਿਆ ਸੀ। ਉਨ੍ਹਾਂ ਵਿਦਿਆਰਥੀਆਂ ਵਿਚੋਂ ਇਕ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਡਿਰਕ ਅਤੇ ਵਿਦਿਆਰਥਣ ਕਲਾਸਰੂਮ ਵਿਚ ਸਰੀਰਕ ਸੰਬੰਧ ਬਣਾਉਂਦੇ ਹਨ। ਇੰਨਾ ਹੀ ਨਹੀਂ ਸ਼ਿਕਾਇਤ ਕਰਤਾ ਮੀਆਮੀ ਹੇਰਾਲਡ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਦੋਹਾਂ ਨੂੰ ਬਿਨਾਂ ਕੱਪੜਿਆਂ ਦੇ ਦੇਖਿਆ ਹੈ।
ਸਕੂਲ ਦੇ ਟੂਰ ਦੌਰਾਨ ਦੋਹਾਂ ਨੇ ਹੋਟਲ ਵਿਚ ਗੁਜਾਰੀ ਸੀ ਰਾਤ
ਡਿਰਕ 'ਤੇ ਇਹ ਵੀ ਦੋਸ਼ ਹੈ ਕਿ ਫੁੱਟਬਾਲ ਟੂਰਨਾਮੈਂਟ ਲਈ ਜਦੋਂ ਸਕੂਲ ਦੀ ਟੀਮ ਸ਼ਹਿਰ ਤੋਂ ਬਾਹਰ ਗਈ ਸੀ, ਉਦੋਂ  ਡਿਰਕ ਅਤੇ ਵਿਦਿਆਰਥਣ ਨੇ ਰਾਤ ਇਕ ਹੋਟਲ ਵਿਚ ਗੁਜਾਰੀ ਸੀ। ਮਾਮਲਾ ਜਨਵਰੀ 2016 ਦਾ ਹੈ। ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਦੋਵੇ ਜਨਤਕ ਥਾਵਾਂ 'ਤੇ ਇਕ-ਦੂਜੇ ਨੂੰ ਕਿੱਸ ਕਰਦੇ ਅਤੇ ਇਕ-ਦੂਜੇ ਦਾ ਹੱਥ ਫੜ ਕੇ ਘੁੰਮਦੇ ਰਹਿੰਦੇ ਸਨ।
ਸੋਸ਼ਲ ਮੀਡੀਆ 'ਤੇ ਭੇਜਦਾ ਸੀ ਅਸ਼ਲੀਲ ਮੈਸੇਜ
ਡਿਰਕ 'ਤੇ ਇਹ ਵੀ ਦੋਸ਼ ਹੈ ਕਿ ਉਹ ਵਿਦਿਆਰਥਣ ਨੂੰ ਉਸ ਦੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਅਸ਼ਲੀਲ ਮੈਸੇਜ ਭੇਜਦਾ ਸੀ। ਉਸ 'ਤੇ ਵਿਦਿਆਰਥਣ ਨੂੰ ਪੋਰਨ ਕਲਿਪ ਭੇਜਣ ਦਾ ਵੀ ਦੋਸ਼ ਹੈ। ਸ਼ਿਕਾਇਤ ਕਰਤਾ ਮੁਤਾਬਕ ਸਕੂਲ ਮਗਰੋਂ ਡਿਰਕ ਵਿਦਿਆਰਥਣ ਨੂੰ ਆਪਣੀ ਕਾਰ ਵਿਚ ਲੈ ਜਾਂਦਾ ਸੀ ਅਤੇ ਇਸ ਦੌਰਾਨ ਉਹ ਦੋਵੇਂ ਸਰੀਰਕ ਸੰਬੰਧ ਬਣਾਉਂਦੇ ਸਨ।