ਸਿਏਰਾ ਲਿਓਨ ਵਿਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 400 ਦੇ ਪਾਰ - ਰੈਡ ਕ੍ਰਾਸ

08/18/2017 5:29:11 PM

ਜੇਨੇਵਾ- ਰੈੱਡਕ੍ਰਾਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਿਏਰਾ ਲਿਓਨ ਵਿਚ ਆਏ ਭਿਆਨਕ ਹੜ੍ਹ ਵਿਚ ਮਰਨ ਵਾਲਿਆਂ ਦੀ ਗਿਣਤੀ 400 ਤੋਂ ਪਾਰ ਹੋ ਗਈ ਹੈ, ਜਦੋਂਕਿ ਘੱਟ ਤੋਂ ਘੱਟ 600 ਲੋਕ ਲਾਪਤਾ ਹਨ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈਡਕ੍ਰਾਸ ਐਂਡ ਰੈੱਡ ਕ੍ਰੀਸੈਂਟ ਸੁਸਾਇਟੀਜ਼ ਦੇ ਪ੍ਰਧਾਨ ਇਲਹਾਦ ਐਸ. ਸਾਏ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਨੂੰ ਮ੍ਰਿਤਕਾਂ ਦੀ ਗਿਣਤੀ 400 ਤੋਂ ਪਾਰ ਹੋਣ ਦਾ ਸ਼ੱਕ ਹੈ। ਇਸ ਤੋਂ ਪਹਿਲਾਂ ਮ੍ਰਿਤਕਾਂ ਦੀ ਗਿਣਤੀ ਤਕਰੀਬਨ 400 ਦੱਸੀ ਜਾ ਰਹੀ ਸੀ ਪਰ ਅਧਿਕਾਰਤ ਤੌਰ ਉੱਤੇ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਸਾਏ ਨੇ ਕਿਹਾ ਕਿ ਪੱਛਮੀ ਅਫਰੀਕੀ ਦੇਸ਼ ਦੀ ਸਰਕਾਰ ਆਪਣੀ ਸਮਰੱਥਾ ਤੋਂ ਪਰੇ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਆਪਣਾ ਸਹਿਯੋਗ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਲਈ ਭਰਪੂਰ ਰਹਿਣ ਲਈ ਥਾਂ ਨਾ ਹੋਣ ਕਾਰਨ ਪਲਾਇਨ ਕਰ ਚੁਕੇ ਲੋਕ ਹੁਣ ਖੁਲ੍ਹੇ ਵਿਚ ਸੋਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤੋਂ ਸ਼ੁਰੂ ਹੋਈ ਸਮੱਸਿਆ ਨਾਲ ਸਿੱਝਣ ਲਈ ਸਾਰੇ ਲੋਕਾਂ ਵਲੋਂ ਸਾਂਝੀਆਂ ਕੋਸ਼ਿਸ਼ਾਂ ਕਰਵਾਉਣ ਦੀ ਲੋੜ ਹੈ।