ਤਾਈਵਾਨ ''ਚ ਤੂਫਾਨ ਦਾ ਕਹਿਰ ਜਾਰੀ, ਉਡਾਣਾਂ ਰੱਦ ਤੇ ਸਕੂਲ ਬੰਦ (ਤਸਵੀਰਾਂ)

10/04/2023 5:34:58 PM

ਤਾਈਪੇ (ਪੋਸਟ ਬਿਊਰੋ)- ਤਾਈਵਾਨ ਵਿੱਚ ਤੂਫਾਨ ‘ਕੋਇਨੂ’ ਦੇ ਪ੍ਰਭਾਵ ਕਾਰਨ ਤੇਜ਼ ਹਵਾਵਾਂ ਅਤੇ ਮੀਂਹ ਦੇ ਮੱਦੇਨਜ਼ਰ ਬੁੱਧਵਾਰ ਨੂੰ ਕਈ ਹਿੱਸਿਆਂ ਵਿੱਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਦੇ ਅਨੁਸਾਰ ਬੁੱਧਵਾਰ ਨੂੰ ਤਾਈਵਾਨ ਦੇ ਹਵਾਈ ਅੱਡਿਆਂ ਤੋਂ ਘੱਟੋ-ਘੱਟ 93 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। 'ਸੈਂਟਰਲ ਨਿਊਜ਼ ਏਜੰਸੀ' ਮੁਤਾਬਕ ਬਿਊਰੋ ਆਫ ਸ਼ਿਪਿੰਗ ਐਂਡ ਪੋਰਟਸ ਨੇ 96 ਫੈਰੀ ਸੇਵਾਵਾਂ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ। 

ਮੌਸਮ ਵਿਗਿਆਨੀਆਂ ਮੁਤਾਬਕ ਤੂਫਾਨ ਬੁੱਧਵਾਰ ਜਾਂ ਵੀਰਵਾਰ ਸਵੇਰੇ ਤਾਈਵਾਨ ਦੇ ਦੱਖਣ-ਪੂਰਬੀ ਹਿੱਸੇ ਨਾਲ ਟਕਰਾ ਸਕਦਾ ਹੈ। ਤੂਫਾਨ ਦੇ ਪ੍ਰਭਾਵ ਹੇਠ ਬੁੱਧਵਾਰ ਨੂੰ ਉੱਤਰੀ ਅਤੇ ਪੂਰਬੀ ਤਾਈਵਾਨ ਵਿੱਚ ਮੀਂਹ ਪੈਂਦਾ ਰਿਹਾ ਅਤੇ ਬਾਅਦ ਵਿੱਚ ਪੂਰਬੀ ਤੱਟ ਅਤੇ ਦੱਖਣੀ ਤੱਟ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤਾਈਵਾਨ ਦੇ ਪੇਂਗੂ, ਆਰਚਿਡ ਅਤੇ ਗ੍ਰੀਨ ਆਈਲੈਂਡਸ ਸਮੇਤ ਤਿੰਨ ਟਾਪੂਆਂ 'ਤੇ ਸਕੂਲ ਅਤੇ ਦਫਤਰਾਂ ਨੂੰ ਬੇਹੱਦ ਖਰਾਬ ਮੌਸਮ ਦੀ ਸੰਭਾਵਨਾ ਦੇ ਮੱਦੇਨਜ਼ਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਦੱਖਣੀ ਪਿੰਗਤੁੰਗ ਕਾਉਂਟੀ ਦੇ ਕੁਝ ਹਿੱਸਿਆਂ ਵਿੱਚ ਵੀ ਬੰਦ ਦਾ ਐਲਾਨ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਬਣਾਈ ਜਾਵੇਗੀ ਦੁਨੀਆ ਦੀ ਸਭ ਤੋਂ ਉੱਚੀ 50 ਮੰਜ਼ਿਲਾ 'ਲੱਕੜ ਦੀ ਇਮਾਰਤ'

ਤਾਈਵਾਨ ਦੇ ਮੌਸਮ ਬਿਊਰੋ ਅਨੁਸਾਰ ਤੂਫਾਨ ਬੁੱਧਵਾਰ ਸਵੇਰੇ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੱਧ ਤੋਂ ਵੱਧ ਨਿਰੰਤਰ ਹਵਾਵਾਂ ਨਾਲ ਤਾਈਵਾਨ ਵੱਲ ਵਧ ਰਿਹਾ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕੋਇਨੂ ਤੂਫਾਨ ਨੂੰ ਲੈ ਕੇ ਬੁੱਧਵਾਰ ਨੂੰ ਆਪਣੇ ਕੁਝ ਖੇਤਰਾਂ ਲਈ 'ਯੈਲੋ ਅਲਰਟ' ਵੀ ਜਾਰੀ ਕੀਤਾ ਹੈ। ਚੀਨ ਦੇ ਝੇਜਿਆਂਗ ਅਤੇ ਫੁਜਿਆਨ ਪ੍ਰਾਂਤਾਂ ਦੇ ਤੱਟਵਰਤੀ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਇੱਥੇ ਕਿਸ਼ਤੀ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਮੱਛੀਆਂ ਫੜਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  

Vandana

This news is Content Editor Vandana