ਕੈਨੇਡਾ ’ਚ ਸਿੱਖ ਨੌਜਵਾਨਾਂ ਨੇ ਪੇਸ਼ ਕੀਤੀ ਮਿਸਾਲ, ਪੱਗ ਦੀ ਮਦਦ ਨਾਲ ਬਚਾਈ ਵਿਅਕਤੀ ਦੀ ਜਾਨ (ਵੇਖੋ ਵੀਡੀਓ)

10/20/2021 10:38:20 AM

ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਵਿਚ ਵਿਅਕਤੀ ਦੀ ਜਾਨ ਬਚਾਉਣ ਲਈ 5 ਸਿੱਖਾਂ ਨੇ ਜੋ ਕੀਤਾ, ਉਸ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ। ਦਰਅਸਲ ਟ੍ਰੈਕਿੰਗ ਲਈ ਗਿਆ ਵਿਅਕਤੀ ਚੱਟਾਨ ਤੋਂ ਤਿਲਕ ਕੇ ਇਕ ਅਜਿਹੀ ਜਗ੍ਹਾ ’ਤੇ ਫਸ ਗਿਆ ਸੀ, ਜਿੱਥੋਂ ਬਾਹਰ ਨਿਕਲਣਾ ਉਸ ਲਈ ਮੁਮਕਿਨ ਨਹੀਂ ਸੀ। ਉਥੇ ਹੀ ਨੇੜੇ ਦੀ ਪਾਰਕ ਵਿਚ ਸੈਰ ਕਰ ਰਹੇ 5 ਸਿੱਖ ਨੌਜਵਾਨਾਂ ਨੇ ਆਪਣੀ ਪੱਗ ਦੀ ਰੱਸੀ ਬਣਾ ਕੇ ਉਸ ਨੂੰ ਉਪਰ ਖਿੱਚਿਆ ਅਤੇ ਬਚਾਅ ਲਿਆ। ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਸਿੱਖਾਂ 'ਤੇ ਹਮਲੇ ਦੇ ਦੋਸ਼ੀ ਵਿਸ਼ਾਲ ਜੂਡ ਨੂੰ ਭਾਰਤ ਕੀਤਾ ਗਿਆ ਡਿਪੋਰਟ

 

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਸੋਮਵਾਰ ਸ਼ਾਮ ਨੂੰ ‘ਰਿਜ ਮੀਡੋਜ ਸਰਚ ਐਂਡ ਰੈਸਕਿਊ’ ਨੂੰ ਫੋਨ ਆਇਆ ਕਿ 2 ਹਾਈਕਰ ਗੋਲਡਨ ਏਰਸ ਸੂਬਾਈ ਪਾਰਕ ਵਿਚ ਲੋਅਰ ਫਾਲਸ ਨੇੜੇ ਫਸੇ ਹੋਏ ਹਨ। ਇਕ ਵਿਅਕਤੀ ਤਿਲਕ ਕੇ ਹੇਠਾਂ ਚਲਾ ਗਿਆ ਹੈ ਅਤੇ ਬਾਹਰ ਨਿਕਲਣ ਵਿਚ ਉਸ ਨੂੰ ਮੁਸ਼ਕਲ ਹੋ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਿ ਰੈਸਕਿਊ ਟੀਮ ਉਸ ਨੂੰ ਬਾਹਰ ਕੱਢਦੀ, ਉਥੇ ਹੀ ਨੇੜੇ ਇਕ ਪਾਰਕ ਵਿਚ ਸੈਰ ਕਰ ਰਹੇ 5 ਸਿੱਖ ਨੌਜਵਾਨਾਂ ਨੇ ਆਪਣੀਆਂ ਪੱਗਾਂ ਉਤਾਰੀਆਂ ਅਤੇ ਰੱਸੀ ਬਣਾ ਕੇ ਉਸ ਨੂੰ ਉਪਰ ਖਿਚਿਆਂ ਅਤੇ ਬਚਾਅ ਲਿਆ।

ਇਹ ਵੀ ਪੜ੍ਹੋ : ਕਾਂਗੋ ’ਚ ਹੁਣ ਇਬੋਲਾ ਬੁਖ਼ਾਰ ਨੇ ਦਿੱਤੀ ਦਸਤਕ, 3 ਲੋਕਾਂ ਦੀ ਮੌਤ

ਰਿਜ ਮੀਡੋਜ ਸਰਚ ਐਂਡ ਰੈਸਕਿਊ ਦੇ ਮੈਨੇਜਰ ਰਿਕ ਲੈਂਗ ਨੇ ਦੱਸਿਆ ਕਿ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਉਨ੍ਹਾਂ ਨੇ ਆਪਣੀ ਪੱਗ ਉਤਾਰ ਕੇ ਇਕ ਲੰਬੀ ਰੱਸੀ ਬਣਾਈ, ਜਿਸ ਨੂੰ ਫੜ ਕੇ ਵਿਅਕਤੀ ਬਾਹਰ ਨਿਕਲ ਸਕਿਆ। ਉਨ੍ਹਾਂ ਕਿਹਾ ਸਿੱਖਾਂ ਨੇ ਜੋ ਕੀਤਾ ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਏ, ਘੱਟ ਹੈ। ਜੇਕਰ ਉਹ ਸਮੇਂ ’ਤੇ ਨਾ ਪਹੁੰਚਦੇ ਤਾਂ ਕੋਈ ਅਨਹੋਣੀ ਹੋ ਸਕਦੀ ਸੀ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry