ਆਸਟਰੇਲੀਆ ''ਚ ਲਾਪਤਾ ਹੋਇਆ 5 ਮਹੀਨਿਆਂ ਦਾ ਬੱਚਾ, ਪੁਲਸ ਕਰ ਰਹੀ ਹੈ ਭਾਲ

01/13/2017 12:55:53 PM

ਵਿਕਟੋਰੀਆ— ਆਸਟਰੇਲੀਆ ਦੇ ਵਿਕਟੋਰੀਆ ''ਚ ਇਕ 5 ਮਹੀਨਿਆਂ ਦਾ ਲੜਕਾ ਲਾਪਤਾ ਹੋ ਗਿਆ ਹੈ। ਇਸ ਬੱਚੇ ਦਾ ਨਾਂ ਆਰਚੀ ਮੇਡਵਿਨ ਹੈ। ਵਿਕਟੋਰੀਆ ਪੁਲਸ ਮੁਤਾਬਕ ਆਰਚੀ ਇਕ ਹਫਤੇ ਤੋਂ ਵਧ ਸਮੇਂ ਤੋਂ ਲਾਪਤਾ ਹੈ। ਪੁਲਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ।
ਜਾਣਕਾਰੀ ਮੁਤਾਬਕ ਲਾਪਤਾ ਹੋਏ ਬੱਚੇ ਆਰਚੀ ਨੂੰ ਆਖਰੀ ਵਾਰ ਉਸ ਦੇ ਘਰ ਬੀਟਰਨ ''ਚ ਬੀਤੀ 5 ਜਨਵਰੀ ਨੂੰ ਦੇਖਿਆ ਗਿਆ। ਬੀਟਰਨ, ਵਿਕਟੋਰੀਆ ਦਾ ਪੇਂਡੂ ਇਲਾਕਾ ਹੈ। ਓਧਰ ਵਿਕਟੋਰੀਆ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਰਚੀ ਆਪਣੀ ਮਾਂ ਸ਼ੈਰੀ ਨਾਲ ਹੋ ਸਕਦਾ ਹੈ। ਲਾਪਤਾ ਹੋਏ ਆਰਚੀ ਦਾ ਰੰਗ ਸਾਫ, ਗਰੇਅ ਅੱਖਾਂ ਅਤੇ ਉਸ ਦੇ ਸਿਰ ''ਤੇ ਘੱਟ ਵਾਲ ਹਨ। ਪੁਲਸ ਬੱਚੇ ਦੀ ਭਾਲ ਲਈ ਵਿਕਟੋਰੀਆ ਦੇ ਵੱਖ-ਵੱਖ ਇਲਾਕਿਆਂ ''ਚ ਛਾਪੇਮਾਰੀ ਕਰ ਰਹੀ ਹੈ।

Tanu

This news is News Editor Tanu