ਮਛੇਰਿਆਂ ਨੇ ਫੜਿਆ ਏਲੀਅਨ ਜਿਹਾ ਜੀਵ, ਤਸਵੀਰਾਂ ਦੇਖ ਰਹਿ ਜਾਓਗੇ ਹੈਰਾਨ

02/06/2020 6:25:20 PM

ਵਾਸ਼ਿੰਗਟਨ- ਇਹਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਏਲੀਅਨ ਜਿਹੇ ਜੀਵ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਛੇਰਾ ਸਮੁੰਦਰ ਵਿਚ ਮੱਛੀ ਫੜਨ ਗਿਆ ਸੀ ਪਰ ਮੱਛੀ ਦੇ ਭੁਲੇਖੇ ਜਿਸ ਜੀਵ ਨੂੰ ਉਸ ਨੇ ਫੜਿਆ ਉਸ ਨੂੰ ਦੇਖ ਉਸ ਦੇ ਹੋਸ਼ ਹੀ ਉੱਡ ਗਏ। ਇਸ ਦੌਰਾਨ ਕਿਸੇ ਨੇ ਇਸ ਜੀਵ ਦਾ ਵੀਡੀਓ ਵੀ ਬਣਾਇਆ ਤੇ ਇਹ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਜੀਵ ਕਿਥੇ ਤੇ ਕਿਸ ਨੇ ਕੱਢਿਆ ਹੈ ਪਰ ਸੋਸ਼ਲ ਮੀਡੀਆ 'ਤੇ ਇਸ ਜੀਵ ਦੇ ਵੀਡੀਓ ਨੂੰ ਲੱਖਾਂ ਲੋਕ ਦੇਖ ਰਹੇ ਹਨ। ਏਲੀਅਨ ਜਿਹਾ ਦਿਖਣ ਵਾਲਾ ਇਹ ਜੀਵ ਸ਼ੁਰੂਆਤ ਵਿਚ ਇਕ ਆਕਟੋਪਸ ਜਿਹਾ ਲੱਗਿਆ ਸੀ ਪਰ ਇਸ ਦੀ ਆਕਟੋਪਸ ਜਿਹੀ ਸੁੰਡ ਨਹੀਂ ਸੀ। ਇਸ ਜੀਵ ਦੇ ਤਿੰਨ ਪੈਰ ਦਿਖਾਈ ਦੇ ਰਹੇ ਹਨ। ਇਹ ਆਪਣੇ ਮੂੰਹ ਨੂੰ ਫੈਲਾ ਸਕਦਾ ਹੈ। ਇਸ ਦੀਆਂ ਦੋ ਵੱਡੀਆਂ-ਵੱਡੀਆਂ ਅੱਖਾਂ ਹਨ। ਨਾਲ ਹੀ ਇਸ ਦੀ ਸੁੰਡ 'ਤੇ ਕਈ ਛੋਟੇ-ਛੋਟੇ ਟੇਂਟੀਕਲਸ ਹਨ।

ਅਜੇ ਤੱਕ ਇਸ ਜੀਵ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਜਦੋਂ ਇਸ ਜੀਵ ਨੂੰ ਓਸ਼ਨ ਕੰਜ਼ਰਵੇਸ਼ਨ ਟਰੱਸਟ ਦੇ ਵਿਗਿਆਨੀਆਂ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਿਆ ਕਿ ਇਹ ਇਲਾਸਮੋਬ੍ਰਾਂਚ ਪ੍ਰਜਾਤੀ ਦੇ ਜੀਵਾਂ ਨਾਲ ਮਿਲਦਾ-ਜੁਲਦਾ ਹੈ।

ਇਲਾਸਮੋਬ੍ਰਾਂਚ ਜੀਵਾਂ ਵਿਚ ਕੁਝ ਸ਼ਾਰਕ, ਰੇ ਤੇ ਸਕੇਟਸ ਵੀ ਆਉਂਦੇ ਹਨ। ਇਹਨਾਂ ਮੱਛੀਆਂ ਵਿਚ ਹੱਡੀਆਂ ਘੱਟ ਤੇ ਕਾਰਟਿਲੇਜ ਜ਼ਿਆਦਾ ਹੁੰਦੇ ਹਨ। ਓਸ਼ਨ ਕੰਜ਼ਰਵੇਸ਼ਨ ਟਰੱਸਟ ਦੇ ਮਰੀਨ ਮਾਹਰ ਮਾਰਕਸ ਵਿਲੀਅਮਸ ਨੇ ਕਿਹਾ ਕਿ ਅਸੀਂ ਅਜੇ ਤੱਕ ਅਜਿਹਾ ਕੋਈ ਜੀਵ ਨਹੀਂ ਦੇਖਿਆ ਹੈ। ਇਹ ਹੋ ਸਕਦਾ ਹੈ ਕਿ ਇਹ ਕਲੇਅਰਨੋਸ ਸਕੇਟਸ ਨਾਲ ਮਿਲਦਾ-ਜੁਲਦਾ ਜੀਵ ਹੋਵੇ। ਮਾਰਕਸ ਨੇ ਕਿਹਾ ਕਿ ਇਸ ਦੇ ਦੋ ਛੋਟੇ ਖੰਬ ਹਨ ਤੇ ਤਿੰਨ ਪੈਰ ਹਨ। ਜਦੋਂ ਇਹ ਖਤਰਾ ਮਹਿਸੂਸ ਕਰਦਾ ਹੈ ਤਾਂ ਗੋਲ ਹੋ ਜਾਂਦਾ ਹੈ।

Baljit Singh

This news is Content Editor Baljit Singh