ਨਾਕਾਬੰਦੀ ਤੋਂ ਬਾਅਦ ਪਹਿਲੀ ਵਾਰ ਬੋਲੇ ਕਤਰ ਦੇ ਅਮੀਰ

07/22/2017 4:27:34 AM

ਕਤਰ— ਕਤਰ ਦੇ ਅਮੀਰ ਨੇ ਖਾੜੀ ਦੇ ਚਾਰ ਪੜੋਸੀ ਦੇਸ਼ਾਂ ਨਾਲ ਵਿਵਾਦਾਂ ਨੂੰ ਗੱਲਬਾਤ ਰਾਹੀ ਸੁਲਝਾਉਣ ਦਾ ਸੱਦਾ ਦਿੱਤਾ ਹੈ। ਸਾਊਦੀ ਅਰਬ, ਮਿਸਰ, ਬਹਰੀਨ ਅਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਆਰਥਿਕ ਨਾਕਾਬੰਦੀ ਦੇ ਬਾਅਦ ਕਤਰ ਦੇ ਅਮੀਰ ਤਮੀਮ ਬਿਨ ਹਮਗ ਅਲ ਥਾਨੀ ਦਾ ਇਹ ਪਹਿਲਾ ਬਿਆਨ ਹੈ। ਕਤਰ ਦੇ ਅਮੀਰ ਨੇ ਕਿਹਾ ਕਿ ਉਸ ਦੀ ਘੇਰਾਬੰਦੀ ਦੇ ਬਾਅਦ ਵੀ ਜਨ ਜੀਵਨ ਪਹਿਲਾਂ ਵਾਂਗ ਚਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਤਰ ਕਿਸੇ ਬਾਹਰੀ ਦਬਾਅ ਕਾਰਨ ਅੱਤਵਾਦ ਨਾਲ ਨਹੀਂ ਲੜ ਰਿਹਾ ਹੈ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਸੀ ਕਿ ਜਿਹਾਦੀ ਸਮੂਹਾਂ ਨੂੰ ਆਰਥਿਕ ਮਦਦ ਰੋਕਣ ਦੇ ਸਮਝੌਤੇ ਨੂੰ ਲਾਗੂ ਕਰਨ ਲਈ ਕਤਰ ਦੀਆਂ ਕੋਸ਼ਿਸ਼ਾਂ ਤੋਂ ਅਮਰੀਕਾ ਸੰਤੁਸ਼ਟ ਹੈ। ਅਮਰੀਕਾ ਨੇ ਖਾੜੀ ਦੇਸ਼ਾਂ ਨੂੰ ਵੀ ਕਿਹਾ ਸੀ ਕਿ ਕਤਰ ਦੇ ਬਾਈਕਾਟ 'ਚ ਥੋੜੀ ਢਿੱਲ ਦੇਵੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਨਾਕੇਬੰਦੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।