ਮੈਕਸੀਕੋ ''ਚ ਕੋਰੋਨਾਵਾਇਰਸ ਦੇ ਪਹਿਲੇ 2 ਮਾਮਲਿਆਂ ਦੀ ਹੋਈ ਪੁਸ਼ਟੀ

02/28/2020 11:22:47 PM

ਮੈਕਸੀਕੋ ਸਿਟੀ - ਮੈਕਸੀਕੋ ਦੇ ਸਹਾਇਕ ਸਿਹਤ ਸਕੱਤਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਕੋਰੋਨਾਵਾਇਰਸ ਨਾਲ ਪੀਡ਼ਤ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹਿਊਗੋ ਲੋਪੇਜ਼ ਗੈਟੇਲ ਨੇ ਆਖਿਆ ਕਿ ਪੀਡ਼ਤ ਮਰੀਜ਼ਾਂ ਵਿਚੋਂ ਇਕ ਮੈਕਸੀਕੋ ਸਿਟੀ ਅਤੇ ਦੂਜਾ ਉੱਤਰੀ ਰਾਜ ਸਿਨਾਲੋਆ ਦਾ ਰਹਿਣ ਵਾਲਾ ਹੈ। ਉਨ੍ਹਾਂ ਵਿਚੋਂ ਕੋਈ ਵੀ ਗੰਭੀਰ ਰੂਪ ਤੋਂ ਬੀਮਾਰ ਨਹੀਂ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪਹਿਲੇ ਰੋਗੀ ਦੇ ਪਰਿਵਾਰ ਦੇ ਘਟੋਂ-ਘੱਟ 5 ਮੈਂਬਰਾਂ ਨੂੰ ਅਲੱਗ ਰੱਖਿਆ ਗਿਆ ਹੈ। ਦੋਹਾਂ ਵਿਚੋਂ ਇਕ ਦਾ ਸੰਪਰਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਉੱਤਰੀ ਇਟਲੀ ਖੇਤਰ ਦੀ ਯਾਤਰਾ ਤੋਂ ਵਾਪਸ ਆਏ ਕਿਸੇ ਵਿਅਕਤੀ ਨਾਲ ਹੋਇਆ ਸੀ। ਬ੍ਰਾਜ਼ੀਲ ਨੇ ਬੁੱਧਵਾਰ ਨੂੰ ਲੈਟਿਨ ਅਮਰੀਕਾ ਵਿਚ ਇਸ ਮਹੀਨੇ ਇਟਲੀ ਦੀ ਯਾਤਰਾ ਕਰਨ ਵਾਲੇ ਇਕ ਵਿਅਕਤੀ ਵਿਚ ਨਵੇਂ ਕੋਰੋਨਾਵਾਇਰਸ ਤੋਂ ਪੀਡ਼ਤ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ।

Khushdeep Jassi

This news is Content Editor Khushdeep Jassi