ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਦੇ ਫਾਇਰ ਫਾਈਟਰ ਅੱਗ ਬੁਝਾਉਣ ਲਈ ਪਹੁੰਚੇ ਆਸਟ੍ਰੇਲੀਆ

01/10/2020 11:51:33 PM

ਮੈਲਬੋਰਨ - ਆਸਟ੍ਰੇਲੀਆ 'ਚ ਲੱਗੀ ਅੱਗ ਨੇ ਜਿੱਥੇ ਪੂਰੀ ਦੁਨੀਆ ਨੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਥੇ ਹੀ ਕਈ ਸੈਲੀਬ੍ਰਿਟੀਆਂ ਅਤੇ ਖਿਡਾਰੀਆਂ ਵੱਲੋਂ ਆਸਟ੍ਰੇਲੀਆ 'ਚ ਲੋਕਾਂ ਦੀ ਮਦਦ ਲਈ ਫੰਡ ਮੁਹੱਈਆ ਕਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਅਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਹਰ ਪ੍ਰਕਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਇਸ ਅੱਗ 'ਤੇ ਕਾਬੂ ਪਾਇਆ ਜਾਵੇ। ਇਸ ਤੋਂ ਇਲਾਵਾ ਆਸਟ੍ਰੇਲੀਆ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਵੱਲੋਂ ਸੈਂਕੜਿਆਂ ਦੀ ਗਿਣਤੀ 'ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਸਟ੍ਰੇਲੀਆ ਭੇਜੇ ਗਏ ਹਨ। ਇਹ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਸਟ੍ਰੇਲੀਅਨ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗ 'ਤੇ ਕਾਬੂ ਪਾਉਣ ਲਈ ਹਰ ਇਕ ਕੋਸ਼ਿਸ਼ ਕਰਨਗੇ।



ਦੱਸ ਦਈਏ ਕਿ ਸਤੰਬਰ, 2019 ਤੋਂ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਹੋਈ ਹੈ। ਇਸ ਅੱਗ ਕਾਰਨ 25 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਘਰ ਅੱਗ 'ਚ ਸੜ੍ਹ ਕੇ ਸੁਆਹ ਹੋ ਗਏ ਹਨ। ਜੰਗਲੀ ਅੱਗ ਕਾਰਨ ਕਈ ਵਿਦੇਸ਼ੀ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਕਰੀਬ 500 ਮਿਲੀਅਨ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਚੇ ਜਾਨਵਰਾਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Khushdeep Jassi

This news is Content Editor Khushdeep Jassi