ਟਰੰਪ ਨੇ ਫਿਨਲੈਂਡ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

07/16/2018 6:02:22 PM

ਹੇਲਸਿੰਕੀ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਵਾਰਤਾ ਤੋਂ ਪਹਿਲਾਂ ਫਿਨਲੈਂਡ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਟਰੰਪ ਹੇਲਸਿੰਕੀ 'ਚ ਫਿਨਲੈਂਡ ਦੇ ਰਾਸ਼ਟਰਪਤੀ ਦੀ ਰਿਹਾਇਸ਼ ਮੈਂਤੀਨਿਏਮੀ ਪਹੁੰਚੇ, ਜਿੱਥੇ ਰਾਸ਼ਟਰਪਤੀ ਸਾਉਲੀ ਨੀਨੀਸਤੋ ਅਤੇ ਉਨ੍ਹਾਂ ਦੀ ਪਤਨੀ ਨੇ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦਾ ਸਵਾਗਤ ਕੀਤਾ।

ਨੇਤਾ ਨਾਸ਼ਤੇ ਲਈ ਬੈਠਣ ਤੋਂ ਪਹਿਲਾਂ ਛੋਟੀ ਜਿਹੀ ਬਾਲਕਨੀ ਤੋਂ ਬਾਹਰ ਦਾ ਦ੍ਰਿਸ਼ ਦੇਖਦੇ ਹੋਏ ਦੇਖੇ ਗਏ। ਇਸ ਤੋਂ ਬਾਅਦ ਟਰੰਪ ਰੂਸੀ ਰਾਸ਼ਟਰਪਤੀ ਨਾਲ ਵਾਰਤਾ ਤੋਂ ਪਹਿਲਾਂ ਆਪਣੇ ਹੋਟਲ ਜਾਣਗੇ। ਆਪਣੀ ਭੂਗੋਲਿਕ ਸਥਿਤੀ ਕਾਰਨ ਅਮਰੀਕਾ-ਸੋਵੀਅਤ ਅਤੇ ਅਮਰੀਕਾ-ਰੂਸ ਸਿਖਰ ਵਾਰਤਾ ਆਯੋਜਿਤ ਕਰਨ ਦਾ ਫਿਨਲੈਂਡ ਦਾ ਇਕ ਲੰਬਾ ਇਤਿਹਾਸ ਰਿਹਾ ਹੈ।