ਫਿਨਲੈਂਡ : ਵੋਕੇਸ਼ਨਲ ਕਾਲਜ ''ਚ ਹਿੰਸਕ ਝੜਪ, 1 ਦੀ ਮੌਤ ''ਤੇ 10 ਜ਼ਖਮੀ

10/01/2019 5:39:55 PM

ਹੇਲਸਿੰਕੀ (ਏਜੰਸੀ)— ਫਿਨਲੈਂਡ ਦੇ ਉੱਤਰੀ ਸਵੋਨੀਆ ਖੇਤਰ ਵਿਚ ਮੰਗਲਵਾਰ ਨੂੰ ਇਕ ਸ਼ਾਪਿੰਗ ਮਾਲ ਵਿਚ ਸਥਿਤ ਵੋਕੇਸ਼ਨਲ ਕਾਲਜ ਵਿਚ ਹਿੰਸਕ ਘਟਨਾ ਵਾਪਰੀ। ਇਸ ਘਟਨਾ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਸ਼ੁਰੂਆਤੀ ਜਾਣਕਾਰੀ ਵਿਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਹਥਿਆਰਾਂ ਦੀ ਵਰਤੋਂ ਕੀਤੀ ਸੀ ਅਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਸਾਵੋ ਵੋਕੇਸ਼ਨਲ ਕਾਲਜ ਵਿਚ ਹੋਈ ਹਿੰਸਾ ਦੀ ਪ੍ਰਕਿਰਤੀ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ ਗਿਆ ਜੋ ਕਿਊਪਿਓ ਸ਼ਹਿਰ ਵਿਚ ਹਰਮਨ ਸ਼ਾਪਿੰਗ ਸੈਂਟਰ ਵਿਚ ਸਥਿਤ ਹੈ।

Vandana

This news is Content Editor Vandana