ਕਾਰ ''ਚ ਜੋੜਾ ਕਰਦਾ ਸੀ ਪੁੱਠੇ ਕੰਮ, ਸੀਸੀਟੀਵੀ ''ਚ ਹੋਇਆ ਕੈਦ

10/20/2019 11:47:10 PM

ਸਸੈਕਸ (ਏਜੰਸੀ)-ਜਨਤਕ ਥਾਂ ’ਤੇ ਸਰੀਰਕ ਸਬੰਧ ਬਣਾਉਣ ਕਾਰਣ ਇਕ ਜੋੜੇ ’ਤੇ ਕੋਰਟ ਨੇ ਕਰੀਬ 30 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਇਹ ਮਾਮਲਾ ਬ੍ਰਿਟੇਨ ਦੇ ਵੈਸਟ ਸਸੈਕਸ ਦਾ ਹੈ। 51 ਸਾਲ ਦੇ ਡੈਵਿਡ ਅਤੇ 38 ਸਾਲ ਦੀ ਲੂਈਸ ਐਲਿਸ ਨੇ ਪਾਰਕਿੰਗ ’ਚ ਖੜ੍ਹੀ ਗੱਡੀ ’ਚ ਸਰੀਰਕ ਸਬੰਧ ਬਣਾਏ ਸਨ।

ਉਨ੍ਹਾਂ ਦੀ ਇਹ ਹਰਕਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਪੁਲਸ ਨੇ ਇਸ ਜੋੜੇ ’ਤੇ ਕਈ ਦੋਸ਼ ਲਾਏ। ਹਾਲਾਂਕਿ, ਕੋਰਟ ’ਚ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਦੋਵੇਂ ਇਕ ਦੂਜੇ ਨੂੰ 20 ਸਾਲ ਤੋਂ ਜਾਣਦੇ ਹਨ। ਦੋਵਾਂ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਨੂੰ ਆਪਣੀ ਇਸ ਹਰਕਤ ਨੂੰ ਲੈ ਕੇ ਪਛਤਾਵਾ ਹੈ।

Sunny Mehra

This news is Content Editor Sunny Mehra