ਪ੍ਰਮਾਣੂ ਪਣਡੁੱਬੀ ''ਤੇ ਮਹਿਲਾ ਅਧਿਕਾਰੀ ਨੇ ਬਣਾਏ ਸਰੀਰਕ ਸਬੰਧ, ਗਈ ਨੌਕਰੀ

10/16/2017 1:07:51 AM

ਲੰਡਨ— ਬਰਤਾਨੀਆ ਦੀ ਸਮੁੰਦਰੀ ਫੌਜ 'ਚ ਸਬ-ਲੈਫਟੀਨੈਂਟ ਰੇਬੇਕਾ ਐਡਵਰਡਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਰੇਬੇਕਾ 'ਤੇ ਦੋਸ਼ ਹੈ ਕਿ ਉਸ ਨੇ ਪ੍ਰਮਾਣੂ ਪਣਡੁੱਬੀ 'ਤੇ ਤਾਇਨਾਤੀ ਦੌਰਾਨ ਇਕ ਹੋਰ ਫੌਜੀ ਨਾਲ ਸਰੀਰਕ ਸਬੰਧ ਬਣਾਏ ਸਨ। 


ਸ਼ੱਕ ਹੈ ਕਿ 'ਐੱਚ.ਐੱਮ.ਐੱਸ. ਵਿਜੀਲੈਂਟ' ਪਣਡੁੱਬੀ ਜਦੋਂ ਨੌਰਥ ਅਟਲਾਂਟਿਕ 'ਚ ਤਾਇਨਾਤ ਸੀ ਤਾਂ ਰੇਬੇਕਾ ਦੇ ਇਕ ਅਮਲਾ ਮੈਂਬਰ ਨਾਲ ਨਾਜਾਇਜ਼ ਸਬੰਧ ਸਨ। 'ਐੱਚ.ਐੱਮ.ਐੱਸ. ਵਿਜੀਲੈਂਟ' ਬਰਤਾਨੀਆ ਦੇ 4 ਪ੍ਰਮਾਣੂ ਸੰਪੰਨ ਪਣਡੁੱਬੀਆਂ 'ਚੋਂ ਇਕ ਹੈ, ਜੋ ਯੂ.ਕੇ. ਨੂੰ ਪ੍ਰਮਾਣੂ ਜੰਗ ਦੀ ਹਾਲਤ 'ਚ ਸੁਰੱਖਿਆ ਦੇਣ ਦੇ ਮਕਸਦ ਨਾਲ ਬਣਾਈ ਗਈ ਹੈ। ਇਸ ਮਾਮਲੇ ਦੇ ਤਹਿਤ ਸਟੁਅਰਟ ਆਰਮਸਟਰਾਂਗ ਨੂੰ ਬੀਤੇ ਮਹੀਨੇ ਪਹਿਲਾਂ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। 
ਪਣਡੁੱਬੀ 'ਤੇ ਤਾਇਨਾਤ ਹੋਰ ਮੈਂਬਰਾਂ ਨੇ ਸਟੁਅਰਟ ਦੇ ਖਿਲਾਫ ਵਿਰੋਧ ਛੇੜ ਦਿੱਤਾ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੋਸ਼ੀ ਕਰਮਚਾਰੀ ਦੀ ਤਸਵੀਰ ਜਨਤਕ ਹੋਈ। ਇਸ ਮਾਮਲੇ 'ਚ ਜਦੋਂ ਸ਼ੁਰੂਆਤੀ ਰਿਪੋਰਟ ਆਉਣੀ ਸ਼ੁਰੂ ਹੋਈ ਤਾਂ ਉਸ ਵੇਲੇ ਪਣਡੁੱਬੀ ਨਵੇਂ ਪ੍ਰਮਾਣੂ ਹਥਿਆਰ ਲੈਣ ਅਮਰੀਕਾ ਵੱਲ ਜਾ ਰਹੀ ਸੀ। ਇਕ ਸੂਤਰ ਨੇ ਦੱਸਿਆ ਕਿ ਜਾਂਚ ਜਾਰੀ ਹੈ ਪਰ ਇਹ ਇਨ੍ਹਾਂ ਦੋਵਾਂ ਅਧਿਕਾਰੀਆਂ ਲਈ ਚੰਗੀ ਸਾਬਤ ਨਹੀਂ ਹੋਵੇਗੀ। 'ਐੱਚ.ਐੱਮ.ਐੱਸ. ਵਿਜੀਲੈਂਟ' 'ਤੇ ਅਸਲ 'ਚ ਕੁਝ ਗਲਤ ਹੋਇਆ ਹੈ ਤੇ ਅਸੀਂ ਉਸ ਦੀ ਤਹਿ ਤੱਕ ਜਾਣ ਦਾ ਯਤਨ ਕਰ ਰਹੇ ਹਾਂ। ਪਣਡੁੱਬੀ ਦੇ ਸਾਰੇ ਅਮਲਾ ਮੈਂਬਰਾਂ ਨੂੰ ਜਾਂਚ ਪੂਰੀ ਹੋਣ ਤੱਕ ਹਟਾ ਲਿਆ ਗਿਆ ਹੈ। ਯੂ.ਕੇ. 'ਚ ਅਜੇ ਵੀ ਸੀਨੀਅਰ ਅਧਿਕਾਰੀਆਂ ਦੇ ਉਨ੍ਹਾਂ ਦੇ ਹੇਠਲੇ ਕੰਮ ਕਰ ਵਾਲਿਆਂ ਨਾਲ ਸਬੰਧਾਂ 'ਤੇ ਰੋਕ ਹੈ ਤੇ ਪਣਡੁੱਬੀਆਂ ਨੂੰ ਲੈ ਕੇ 'ਨੌ ਟਚਿੰਗ' ਪਾਲਿਸੀ ਵੀ ਲਾਗੂ ਹੈ। ਯੂਕੇ 'ਚ ਸਾਲ  2011 'ਚ ਔਰਤਾਂ ਨੂੰ ਪਹਿਲਾ ਵਾਰ ਪਣਡੁੱਬੀ 'ਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ।