FDA ਨੇ 50 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਲਈ ਫਾਈਜ਼ਰ ਤੇ ਮਾਡਰਨਾ ਦੀ ਬੂਸਟਰ ਖੁਰਾਕ ਨੂੰ ਦਿੱਤੀ ਮਨਜ਼ੂਰੀ

03/29/2022 10:01:05 PM

ਵਾਸ਼ਿੰਗਟਨ-ਅਮਰੀਕੀ ਰੈਗੂਲੇਟਰਾਂ ਨੇ ਮੰਗਲਵਾਰ ਨੂੰ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕੋਰੋਨਾ ਦਾ ਇਕ ਹੋਰ ਬੂਸਟਰ ਖ਼ੁਰਾਕ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਕਮਜ਼ੋਰ ਲੋਕਾਂ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਨ ਦੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਦਾ ਫ਼ੈਸਲਾ ਉਨ੍ਹਾਂ ਲੋਕਾਂ ਲਈ ਫਾਈਜ਼ਰ ਜਾਂ ਮਾਡਰਨਾ ਟੀਕੇ ਦੀ ਚੌਥੀ ਖੁਰਾਕ ਦੀ ਇਜਾਜ਼ਤ ਦਿੰਦਾ ਹੈ।

ਇਹ ਵੀ ਪੜ੍ਹੋ : ਰੂਸ ਦੇ 17 ਖੁਫ਼ੀਆ ਅਧਿਕਾਰੀਆਂ ਨੂੰ ਕੱਢ ਰਹੇ ਹਾਂ : ਨੀਦਰਲੈਂਡ

ਐੱਫ.ਡੀ.ਏ. ਨੇ ਹੁਣ ਤੱਕ ਸਿਰਫ਼ 12 ਸਾਲ ਤਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਚੌਥੀ ਖੁਰਾਕ ਨੂੰ ਮਨਜ਼ੂਰੀ ਦਿੱਤੀ ਸੀ। ਏਜੰਸੀ ਨੇ ਕਿਹਾ ਕਿ ਅਤਿ ਸੰਵੇਦਨਸ਼ੀਲ ਸਮੂਹ ਨੂੰ ਪੰਜਵੀਂ ਖੁਰਾਕ ਦੇ ਰੂਪ 'ਚ ਇਕ ਵਾਧੂ ਬੂਸਟਰ ਵੀ ਦਿੱਤੀ ਜਾ ਸਕਦਾ ਹੈ। ਕੋਰੋਨਾ ਦੇ ਓਮੀਕ੍ਰੋਨ ਵੇਰੀਐਂ ਦੇ ਮਾਮਲੇ ਸਰਦੀਆਂ 'ਚ ਵਧਣ ਤੋਂ ਬਾਅਦ ਘੱਟ ਹੋ ਗਏ ਹਨ। ਦੋ ਟੀਕੇ ਅਤੇ ਇਕ ਬੂਸਟਰ ਖੁਰਾਕ ਅਜੇ ਵੀ ਗੰਭੀਰ ਬੀਮਾਰੀ ਅਤੇ ਮੌਤ ਵਿਰੁੱਧ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦੀ ਹੈ। ਫਾਈਜ਼ਰ ਨੇ ਐੱਫ.ਡੀ.ਏ. ਤੋਂ 65 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਟੀਕੇ ਦੀ ਚੌਥੀ ਖੁਰਾਕ ਦੀ ਮਨਜ਼ੂਰੀ ਦੇਣ ਨੂੰ ਕਿਹਾ ਸੀ।

ਇਹ ਵੀ ਪੜ੍ਹੋ : ਦੱਖਣੀ ਯੂਕ੍ਰੇਨ 'ਚ ਹਮਲੇ ਦੌਰਾਨ 7 ਲੋਕਾਂ ਦੀ ਮੌਤ : ਜ਼ੇਲੇਂਸਕੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar