ਬੇਟੀ ਨੂੰ ਖੁਸ਼ ਕਰਨ ਲਈ ਅੱਧੀ ਰਾਤ ਸਟੋਰ ਦੇ ਬਾਹਰ ਜਾ ਖੜ੍ਹਾ ਹੋਇਆ ਪਿਤਾ (ਵੀਡੀਓ)

01/28/2020 6:34:15 PM

ਓਰਗਨ- ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੀ ਕੁਝ ਨਹੀਂ ਕਰ ਸਕਦਾ ਹੈ। ਅਜਿਹੇ ਵਿਚ ਇਕ ਮਾਮਲਾ ਪੋਰਟਲੈਂਡ ਵਿਚ ਸਾਹਮਣੇ ਆਇਆ, ਜਿਥੇ ਇਕ ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਆਪਣੇ ਵਿਆਹ 'ਤੇ ਆਪਣੀ ਪਸੰਦ ਦੀ ਪੋਸ਼ਾਕ ਖਰੀਦਣਾ ਚਾਹੁੰਦੀ ਹੈ। ਉਹ ਜਿਹੜੀ ਪੋਸ਼ਾਕ ਖਰੀਦਣਾ ਚਾਹੁੰਦੀ ਹੈ ਉਸ ਦੀ ਸੇਲ ਸਵੇਰੇ 7 ਵਜੇ ਤੋਂ ਸ਼ੁਰੂ ਹੋਣੀ ਸੀ ਪਰ ਖਰੀਦਦਾਰਾਂ ਨੂੰ ਸਵੇਰੇ ਚਾਰ ਵਜੇ ਤੋਂ ਲਾਈਨ ਵਿਚ ਲੱਗਣ ਦੀ ਆਗਿਆ ਦਿੱਤੀ ਗਈ ਸੀ।

ਐਲਿਸਾ ਰੇ ਆਪਣੇ ਵਿਆਹ ਦੇ ਲਈ ਜਿਸ ਬ੍ਰਾਂਡ ਦੀ ਪੋਸ਼ਾਕ ਖਰੀਦਣਾ ਚਾਹੁੰਦੀ ਸੀ, ਉਹ ਕਾਫੀ ਮਹਿੰਗੀ ਸੀ ਪਰ ਸੇਲ ਵਿਚ ਉਹ 150 ਡਾਲਰ ਵਿਚ ਮਿਲ ਰਹੀ ਸੀ। ਇੰਨੀ ਸਸਤੀ ਕੀਮਤ ਹੋਣ ਦੇ ਕਾਰਨ ਉਸ ਪੋਸ਼ਾਕ ਨੂੰ ਖਰੀਦਣ ਵਾਲਿਆਂ ਦੀ ਹੋੜ ਲੱਗੀ ਹੋਈ ਸੀ। ਲਿਹਾਜ਼ਾ ਐਲਿਸਾ ਨੇ ਆਪਣੇ ਪਿਤਾ ਨੂੰ ਕਿਹਾ ਕਿ ਪੋਸ਼ਾਕ ਖਰੀਦਣ ਦੇ ਲਈ ਕੀ ਉਹ ਸਟੋਰ ਦੇ ਬਾਹਰ ਲਾਈਨ ਵਿਚ ਲੱਗ ਸਕਦੇ ਹਨ।

ਐਲਿਸਾ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਉਸ ਦੇ ਪਿਤਾ ਨੇ ਕਿਹਾ ਕਿ ਉਹ ਰਾਤ 2:30 ਵਜੇ ਤੋਂ ਹੀ ਸਟੋਰ ਦੇ ਬਾਹਰ ਲਾਈਨ ਵਿਚ ਖੜ੍ਹੇ ਹੋ ਕੇ ਸਟੇਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਐਲਿਸਾ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਸ ਦੇ ਪਿਤਾ ਸਟੋਰ ਦੇ ਬਾਹਰ ਇੰਤਜ਼ਾਰ ਕਰਨ ਵਾਲਿਆਂ ਵਿਚ ਸਭ ਤੋਂ ਪਹਿਲੇ ਹੋਣਗੇ। ਐਲਿਸਾ ਨੇ ਕਿਹਾ ਕਿ ਉਹ ਸਿਰਫ ਇਹ ਚਾਹੁੰਦੀ ਸੀ ਕਿ ਉਸ ਦੇ ਪਿਤਾ ਲਾਈਨ ਵਿਚ ਲੱਗਣ ਪਰ ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਸਟੋਰ ਦੇ ਬਾਹਰ ਮੌਜੂਦ ਹਨ ਤਾਂ ਐਲਿਸਾ ਹੈਰਾਨ ਰਹਿ ਗਈ।

ਉਸ ਨੇ ਇਕ ਕੌਫੀ ਦੇ ਕੱਪ ਨਾਲ ਇਕ ਕੁਰਸੀ 'ਤੇ ਬੈਠੇ ਆਪਣੇ ਪਿਤਾ ਦੀ ਇਕ ਵੀਡੀਓ ਵੀ ਸਾਂਝੀ ਕੀਤੀ। ਐਲਿਸਾ ਦੇ ਇਕ ਟਵੀਟ ਤੋਂ ਬਾਅਦ ਬਹੁਤ ਸਾਰੇ ਲੋਕ ਉਸ ਦੇ ਪਿਤਾ ਦੀ ਸ਼ਲਾਘਾ ਕਰ ਰਹੇ ਹਨ। ਕੁਝ ਨੇ ਕਿਹਾ ਕਿ ਉਹਨਾਂ ਦੇ ਪਿਤਾ ਮਹਾਨ ਹਨ।

 

Baljit Singh

This news is Content Editor Baljit Singh