FATF ਦੀਆਂ ਸਮੀਖਿਆ ਮੀਟਿੰਗਾਂ ਅੱਜ ਤੋਂ ਸ਼ੁਰੂ, ਪਾਕਿ 'ਤੇ ਲਟਕੀ ਗ੍ਰੇ ਲਿਸਟ ਦੀ ਤਲਵਾਰ

02/11/2021 10:18:42 PM

ਇਸਲਾਮਾਬਾਦ-ਅੱਤਵਾਦ ਵਿਰੁੱਧ 27 ਸੂਤਰੀ ਏਜੰਡੇ ਨੂੰ ਪੂਰਾ ਕਰਨ 'ਚ ਅਸਫਲ ਰਹੀ ਪਾਕਿਸਤਾਨੀ ਸਰਕਾਰ ਦੇ ਭਵਿੱਖ ਦੇ ਫੈਸਲੇ ਲਈ ਅੱਜ ਫਾਈਨੈਂਸ਼ੀਅਲ ਐਕਸ਼ਨ ਟਾਕਸ ਫੋਰਸ (FATF) ਦੇ ਵਰਕਿੰਗ ਗਰੁੱਪ ਦੀ ਮੀਟਿੰਗ ਹੋਵੇਗੀ। 22 ਤੋਂ 26 ਫਰਵਰੀ ਦਰਮਿਆਨ ਵਰਕਿੰਗ ਗਰੁੱਪ ਦੀਆਂ 8 ਵਰਚੁਅਲ ਮੀਟਿੰਗਾਂ ਹੋਣੀਆਂ ਹਨ ਜਿਨ੍ਹਾਂ 'ਚ ਪਾਕਿਸਤਾਨ ਅੱਤਵਾਦੀਆਂ ਵਿਰੁੱਧ ਠੋਸ ਕਾਰਵਾਈ ਨੂੰ ਲੈ ਕੇ ਸਮੀਖਿਆ ਕੀਤੀ ਜਾਵੇਗੀ। ਅੱਤਵਾਦ ਵਿਰੁੱਧ ਠੋਸ ਕਦਮ ਚੁੱਕਣ 'ਚ ਅਸਫਲ ਰਹੇ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਰਹਿਣ ਦਾ ਡਰ ਬਣਿਆ ਹੋਇਆ ਹੈ। ਅਜਿਹੇ 'ਚ ਉਹ ਆਪਣੇ ਮਾਲਕਾਂ ਚੀਨ ਅਤੇ ਤੁਰਕੀ ਦੇ ਬਲ 'ਤੇ ਇਸ ਸੂਚੀ ਤੋਂ ਬਚਣ ਦੀ ਕੋਸ਼ਿਸ਼ 'ਚ ਜੁੱਟ ਗਿਆ ਹੈ।

ਇਹ ਵੀ ਪੜ੍ਹੋ -ਨੇਪਾਲ 'ਤੇ ਆਪਣੀ ਕੋਰੋਨਾ ਵੈਕਸੀਨ ਲੈਣ ਲਈ ਦਬਾਅ ਬਣਾ ਰਿਹੈ ਚੀਨ

ਹਾਲਾਂਕਿ ਪਾਕਿਸਤਾਨ FATF ਦੀਆਂ ਅੱਖਾਂ 'ਚ ਧੂੜ ਪਾ ਰਿਹਾ ਹੈ ਕਿ ਉਸ ਨੇ ਅੱਤਵਾਦੀਆਂ ਦੇ ਫੰਡ ਨੂੰ ਰੋਕਣ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਲਈ ਉਸ ਨੂੰ ਗ੍ਰੇ ਲਿਸਟ ਤੋਂ ਬਾਹਰ ਕਰ ਦਿੱਤਾ ਜਾਵੇ। ਪਾਕਿਸਤਾਨ ਇਹ ਵੀ ਗੁਹਾਰ ਲਗਾ ਰਿਹਾ ਹੈ ਕਿ ਜਾਂ ਤਾਂ ਉਸ ਨੂੰ ਗ੍ਰੇ ਲਿਸਟ ਤੋਂ ਹਮੇਸ਼ਾ ਲਈ ਕੱਢ ਦਿੱਤਾ ਜਾਵੇ ਜਾਂ 27 ਸੂਤਰੀ ਐਕਸ਼ਨ ਪਲਾਨ ਨੂੰ ਪੂਰਾ ਕਰਨ ਲਈ ਗ੍ਰੇਸ ਪੀਰੀਅਡ ਨੂੰ ਵਧਾ ਦਿੱਤਾ ਜਾਵੇ। ਉਥੇ ਦੂਜੇ ਪਾਸੇ FATF ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਜੇਕਰ ਗ੍ਰੇ ਲਿਸਟ ਤੋਂ ਕੱਢਣਾ ਹੈ ਅਤੇ ਬਲੈਕ ਲਿਸਟ ਹੋਣ ਤੋਂ ਬਚਣਾ ਹੈ ਤਾਂ ਉਸ ਨੂੰ ਅੱਤਵਾਦੀਆਂ ਦੇ ਫੰਡ ਅਤੇ ਮਨੀ ਲਾਂਡਰਿੰਗ 'ਤੇ ਸਖਤੀ ਨਾਲ ਲਗਾਮ ਲਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ-ਸਰਕਾਰੀ ਮੁਲਾਜ਼ਮ ਵੀ ਤਖਤਾਪਲਟ ਵਿਰੁੱਧ, ਕਈ ਦੇਸ਼ਾਂ ਨੇ ਤੋੜੇ ਡਿਪਲੋਮੈਟ ਸੰਬੰਧ

 ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar