ਹਨੇਰੇ ਵਿਚ ਹੀ ਟਾਵਰ ''ਤੇ ਚੜ੍ਹਿਆ ਇਹ ਜੋੜਾ, ਸ਼ਿਖਰ ''ਤੇ ਪਹੁੰਚਣ ਉੱਤੇ ਦਿੱਸਿਆ ਇਹ ਅਦਭੁੱਤ ਨਜ਼ਾਰਾ(ਤਸਵੀਰਾਂ)

08/19/2017 4:41:23 PM

ਲਿਯੂਬੁਜ਼ਾਨਾ— ਜ਼ਿਆਦਾਤਰ ਜੋੜੇ ਇੱਕਠੇ ਸਮਾਂ ਬਿਤਾਉਣ ਲਈ ਰੋਮਾਂਟਿਕ ਡੇਟ ਜਾਂ ਮੂਵੀ ਪਲਾਨ ਕਰਨਾ ਪਸੰਦ ਕਰਦੇ ਹਨ ਪਰ ਮਸ਼ਹੂਰ ਯੂ-ਟਿਊਬ ਜੋੜਾ ਫਲੇਵਿਉ ਸਰਨੇਸਕਿਉ ਅਤੇ ਏਨਾ ਲਈ ਰੋਮਾਂਸ ਦਾ ਮਤਲਬ ਸਿਰਫ ਖਤਰਨਾਕ ਸਟੰਟ ਕਰਨਾ ਹੈ। ਹਾਲ ਹੀ ਵਿਚ ਦੋਹਾਂ ਨੇ ਆਪਣਾ ਇਕ ਨਵਾਂ ਵੀਡੀਓ ਅਪਲੋਡ ਕੀਤਾ, ਜਿਸ ਨੂੰ ਉਨ੍ਹਾਂ ਨੇ ਆਪਣੇ ਯੂਰਪ ਟ੍ਰਿਪ ਦੌਰਾਨ ਸਲੋਵੇਨਿਆ ਦੀ ਇਕ ਵੱਡੀ ਚਿਮਨੀ ਅੰਦਰ ਸ਼ੂਟ ਕੀਤਾ ਸੀ।
ਫਲੇਵਿਉ ਸਰਨੇਸਕਿਉ ਅਤੇ ਏਨਾ ਖਤਰਨਾਕ ਸਟੰਟ ਕਰਨ ਲਈ ਮਸ਼ਹੂਰ ਹਨ। ਹਾਲ ਹੀ ਵਿਚ ਕੀਤੇ ਆਪਣੇ ਖਤਰਨਾਕ ਸਟੰਟ ਦੌਰਾਨ ਦੋਵੇਂ 365 ਮੀਟਰ ਉੱਚੀ ਚਿਮਨੀ 'ਤੇ ਚੜ੍ਹੇ। ਇਹ ਚਿਮਨੀ ਕਾਫੀ ਪੁਰਾਣੀ ਹੈ। ਇਸ ਚਿਮਨੀ ਨੂੰ ਸਾਲ 1964 ਦੌਰਾਨ ਬਣਾਇਆ ਗਿਆ ਸੀ। ਚਿਮਨੀ ਬਣਾਉਣ ਲਈ ਕੰਕਰੀਟ ਅਤੇ ਸਟੀਲ ਦੀ ਵਰਤੋਂ ਕੀਤੀ ਗਈ ਸੀ। ਦੋਹਾਂ ਨੇ ਟਾਵਰ ਅੰਦਰ ਜਾ ਕੇ ਘੋਰ ਹਨੇਰੇ ਵਿਚ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ। ਇੰਨੀ ਉੱਚਾਈ 'ਤੇ ਚੜ੍ਹਦੇ ਹੋਏ ਦੋਹਾਂ ਦੀ ਜਾਨ ਵੀ ਜਾ ਸਕਦੀ ਸੀ। ਦੋਵੇਂ ਪੌੜੀਆਂ ਚੜ੍ਹਦੇ ਰਹੇ ਅਤੇ ਸ਼ਿਖਰ ਤੱਕ ਪਹੁੰਚੇ। ਜਿਵੇਂ ਹੀ ਉਨ੍ਹਾਂ ਨੇ ਚਿਮਨੀ ਦਾ ਢੱਕਣ ਖੋਲਿਆ, ਉੱਥੋਂ ਦਾ ਨਜ਼ਾਰਾ ਦੇਖ ਦੋਵੇਂ ਹੈਰਾਨ ਰਹਿ ਗਏ। ਇੱਥੇ ਦੋਹਾਂ ਨੇ ਆਪਣੀਆਂ ਕੁਝ ਤਸਵੀਰਾਂ ਵੀ ਖਿੱਚੀਆਂ।