ਬ੍ਰਿਸਬੇਨ ''ਚ ਲਾਪਤਾ ਹੋਇਆ ਲੜਕਾ ਸੁਰੱਖਿਅਤ ਮਿਲਿਆ, ਪਰਿਵਾਰ ਨੇ ਪੁਲਸ ਦਾ ਕੀਤਾ ਧੰਨਵਾਦ

05/11/2017 12:09:03 PM

ਕੁਈਨਜ਼ਲੈਂਡ— ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ''ਚ ਲਾਪਤਾ ਹੋਇਆ 16 ਸਾਲ ਦਾ ਲੜਕਾ ਸੁਰੱਖਿਅਤ ਮਿਲ ਗਿਆ ਹੈ। ਐਰਿਕ ਨਾਂ ਦਾ ਇਹ ਲੜਕਾ ਬੀਤੇ ਸੋਮਵਾਰ ਤੋਂ ਲਾਪਤਾ ਸੀ, ਉਹ ਕੁਈਨਜ਼ਲੈਂਡ ਦੇ ਜੰਗਲੀ ਖੇਤਰ ਹਾਈਵਾਲੇ ''ਚ ਲਾਪਤਾ ਹੋ ਗਿਆ ਸੀ। 3 ਦਿਨਾਂ ਬਾਅਦ ਐਮਰਜੈਂਸੀ ਸੇਵਾ ਅਧਿਕਾਰੀਆਂ ਅਤੇ ਸਥਾਨਕ ਪੁਲਸ ਨੇ ਵੀਰਵਾਰ ਨੂੰ ਉਸ ਦੀ ਭਾਲ ਕੀਤੀ। ਉਹ ਵੀਰਵਾਰ ਸਵੇਰੇ ਤਕਰੀਬਨ 9.30 ਵਜੇ ਮਿਲਿਆ।
ਕੁਈਨਜ਼ਲੈਂਡ ਪੁਲਸ ਨੇ ਦੱਸਿਆ ਕਿ ਐਰਿਕ ਨਾਂ ਦਾ ਲੜਕਾ ਆਪਣੇ ਪਰਿਵਾਰ ਨੂੰ ਮਿਲ ਗਿਆ ਹੈ। ਉਸ ਦਾ ਪਰਿਵਾਰ ਹੁਣ ਖੁਸ਼ ਹੈ ਕਿ ਉਨ੍ਹਾਂ ਦਾ ਪੁੱਤਰ ਸੁਰੱਖਿਅਤ ਮਿਲ ਗਿਆ ਹੈ। ਇੱਥੇ ਦੱਸ ਦੇਈਏ ਕਿ ਐਰਿਕ ਦੇ ਪਿਤਾ ਨੇ ਜਨਤਕ ਅਪੀਲ ਕੀਤੀ ਸੀ ਕਿ ਐਰਿਕ ਘਰ ਵਾਪਸ ਆ ਜਾਵੇ। ਅਸੀਂ ਉਸ ਨੂੰ ਬਹੁਤ ਯਾਦ ਕਰ ਰਹੇ ਹਾਂ। ਪਰਿਵਾਰ ਨੇ ਇਕ ਬਿਆਨ ਜਾਰੀ ਕਰ ਕੇ ਐਮਰਜੈਂਸੀ ਸੇਵਾ ਅਧਿਕਾਰੀਆਂ ਅਤੇ ਪੁਲਸ ਦੀ ਵਧੀਆ ਕੋਸ਼ਿਸ਼ਾਂ ਦਾ ਧੰਨਵਾਦ ਕੀਤਾ ਹੈ। ਓਧਰ ਪੈਰਾ-ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਦਿਨ ਤੱਕ ਲਾਪਤਾ ਹੋਣ ਕਾਰਨ ਉਸ ਦੀ ਸਿਹਤ ਥੋੜ੍ਹੀ ਢਿੱਲੀ ਹੋ ਗਈ ਹੈ, ਜਿਸ ਕਾਰਨ ਡਾਕਟਰੀ ਨਿਰੀਖਣ ਕਾਰਨ ਹਸਪਤਾਲ ''ਚ ਦਾਖਲ ਹੈ ਪਰ ਉਹ ਉਂਝ ਬਿਲਕੁੱਲ ਠੀਕ ਹੈ।

Tanu

This news is News Editor Tanu