ਆਸਟ੍ਰੇਲੀਆ 'ਚ ਮ੍ਰਿਤਕ ਮਿਲੇ 7 ਪਰਿਵਾਰਕ ਮੈਂਬਰ, ਸ਼ੱਕ ਦੀ ਸੂਈ ਦਾਦੇ 'ਤੇ

05/12/2018 10:52:18 AM

ਪਰਥ— ਪੱਛਮੀ ਆਸਟ੍ਰੇਲੀਆ 'ਚ ਮਾਰਗ੍ਰੇਟ ਨਦੀ ਨੇੜੇ ਕਸਬੇ ਓਸਮਿੰਗਟਨ ਵਿਚ ਪੈਂਦੇ ਇਕ ਘਰ 'ਚੋਂ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਦਾਦੇ 'ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਾਰਨ ਦਾ ਸ਼ੱਕ ਹੈ। ਪੁਲਸ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਾਦੇ ਨੇ ਨਾਂ 'ਤੇ ਰਜਿਸਟਰਡ ਤਿੰਨ ਲੰਬੀਆਂ ਬੰਦੂਕਾਂ ਘਟਨਾ ਵਾਲੀ ਥਾਂ ਤੋਂ ਮਿਲੀਆਂ। ਪੁਲਸ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਵਿਚ ਲੱਗੀ ਹੋਈ ਹੈ। 

ਓਧਰ ਪੱਛਮੀ ਆਸਟ੍ਰੇਲੀਅਨ ਪੁਲਸ ਕਮਿਸ਼ਨਰ ਕਰਿਸ ਡੇਵਸਨ ਨੇ ਦੱਸਿਆ ਕਿ 7 ਲੋਕਾਂ ਜਿਨ੍ਹਾਂ 'ਚ 4 ਬੱਚੇ ਵੀ ਸ਼ਾਮਲ ਹਨ, ਉਹ ਇਕ ਪਰਿਵਾਰ ਨਾਲ ਸੰਬੰਧਤ ਸਨ। ਪੁਲਸ ਦਾ ਮੰਨਣਾ ਹੈ ਕਿ 6 ਲੋਕਾਂ ਦਾ ਕਤਲ ਕੀਤਾ ਗਿਆ ਹੋਵੇਗਾ ਅਤੇ 7ਵੀਂ ਲਾਸ਼ ਵੀ ਓਸਮਿੰਗਟਨ ਸਥਿਤ ਘਰ ਵਿਚ ਇਕੋ ਥਾਂ 'ਤੇ ਮਿਲੀ। ਪੁਲਸ ਨੇ ਮਿਲੀ ਜਾਣਕਾਰੀ ਜਨਤਕ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ 61 ਸਾਲਾ ਪੀਟਰ ਜੌਨ ਮਿਲਸ, ਸਿਨਡਾ ਮਿਲਸ (58), ਕੈਟਰੀਨਾ ਮਿਲਸ (35) ਜੋ ਕਿ 4 ਬੱਚਿਆਂ ਦੀ ਮਾਂ ਹੈ, ਜੋ ਕਿ ਘਰ ਵਿਚੋਂ ਮ੍ਰਿਤਕ ਮਿਲੇ ਹਨ।
ਪੁਲਸ ਕਸ਼ਿਮਨਰ ਦਾ ਕਹਿਣਾ ਹੈ ਕਿ ਪੁਲਸ ਵਿਸ਼ਵਾਸ ਨਹੀਂ ਕਰਦੀ ਕਿ ਕੋਈ ਹੋਰ ਇਸ ਮਾਮਲੇ ਵਿਚ ਸ਼ਾਮਲ ਹੋਵੇਗਾ। ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਕਿਸੇ ਹੋਰ ਸ਼ੱਕੀ ਨੂੰ ਨਹੀਂ ਲੱਭਿਆ। ਦੱਸਿਆ ਜਾ ਰਿਹਾ ਹੈ ਕਿ ਜਾਇਦਾਦ ਦਾਦੇ-ਦਾਦੀ ਦੇ ਨਾਂ ਸੀ, ਜੋ ਕਿ ਮਾਰਗ੍ਰੇਟ ਰੀਵਰ ਭਾਈਚਾਰੇ 'ਚ ਬਹੁਤ ਸਨਮਾਨਯੋਗ ਸਨ। ਦਾਦਾ ਪੀਟਰ ਮਿਲਸ ਅਤੇ ਦਾਦੀ ਸਿਨਡਾ ਦੋਵੇਂ ਆਪਣੀ ਨੂਹ ਕੈਟਰੀਨਾ ਮਿਲਸ ਅਤੇ ਪੋਤੇ-ਪੋਤੀਆਂ ਨਾਲ ਰਹਿ ਰਹੇ ਸਨ। ਕੈਟਰੀਨਾ ਨੇ ਆਪਣੇ ਬੱਚਿਆਂ ਨੂੰ ਸਕੂਲੀ ਸਿੱਖਿਆ ਘਰ ਵਿਚ ਹੀ ਦਿੱਤੀ ਸੀ।