ਪਾਕਿਸਤਾਨ ਨੇ ਕਿਹਾ- ਉਸ ਦੇ ਅਧਿਕਾਰੀ ਵਿਰੁੱਧ ਜਾਸੂਸੀ ਦੇ ਦੋਸ਼ ਗਲਤ

10/27/2016 3:43:29 PM

ਇਸਲਾਮਾਬਾਦ— ਪਾਕਿਸਤਾਨ ਨੇ ਭਾਰਤ ''ਚ ਜਾਸੂਸੀ ਲਈ ਨਵੀਂ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ''ਚ ਆਪਣੇ ਅਧਿਕਾਰੀ ਨੂੰ ਨਾ-ਮਨਜ਼ੂਰ ਕਰਾਰ ਦਿੱਤੇ ਜਾਣ ਦੀ ਨਿੰਦਾ ਕੀਤੀ ਹੈ ਅਤੇ ਆਪਣੇ ਅਧਿਕਾਰੀ ਵਿਰੁੱਧ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ। ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕਰ ਕੇ ਕਿਹਾ, ''''ਹਿਰਾਸਤ ''ਚ ਲਏ ਜਾਣ ਅਤੇ ਅਧਿਕਾਰੀ ਨਾਲ ਮਾੜਾ ਵਤੀਰਾ ਕੀਤੇ ਜਾਣ ਦੀ ਅਸੀਂ ਨਿੰਦਾ ਕਰਦੇ ਹਾਂ। ਪਾਕਿਸਤਾਨ ਨੇ ਕਿਹਾ ਕਿ ਭਾਰਤ ਦੀ ਕਾਰਵਾਈ ਪੂਰੀ ਤਰ੍ਹਾਂ ਨਾਕਾਰਾਤਮ ਅਤੇ ਮੀਡੀਆ ਦੀ ਜਾਣਬੁੱਝ ਕੇ ਚਲਾਈ ਗਈ ਮੁਹਿੰਮ ਕਾਰਨ ਹੈ। ਬਿਆਨ ''ਚ ਇਹ ਵੀ ਕਿਹਾ ਗਿਆ ਹੈ ਕਿ ਇਹ ਕਦਮ ਸਪੱਸ਼ਟ ਰੂਪ ਤੋਂ ਇਹ ਦਰਸਾਉਂਦਾ ਹੈ ਕਿ ਭਾਰਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਕੰਮਕਾਰ ਦਾ ਦਾਇਰਾ ਸੀਮਤ ਕਰਨਾ ਚਾਹੁੰਦਾ ਹੈ। 
ਬਿਆਨ ''ਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ''ਚ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਮੈਂਬਰ ਨੂੰ ਮੰਗਲਵਾਰ 26 ਅਕਤੂਬਰ 2016 ਨੂੰ ਭਾਰਤੀ ਅਧਿਕਾਰੀਆਂ ਨੇ ਗਲਤ ਦੋਸ਼ਾਂ ਵਿਚ ਫੜਿਆ। ਫਿਲਹਾਲ ਸਾਡੇ ਹਾਈ ਕਮਿਸ਼ਨ ਦੀ ਦਖਲਅੰਦਾਜੀ ਤੋਂ ਬਾਅਦ ਉਸ ਨੂੰ 3 ਘੰਟੇ ਦੇ ਅੰਦਰ ਰਿਹਾਅ ਕਰ ਦਿੱਤਾ ਗਿਆ। ਬਿਆਨ ''ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਭਾਰਤ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹਾਂ ਅਤੇ ਭਾਰਤੀ ਕਾਰਵਾਈ ਦੀ ਨਿੰਦਾ ਕਰਦੇ ਹਾਂ। ਪਾਕਿਸਤਾਨ ਹਾਈ ਕਮਿਸ਼ਨ ਕੌਮਾਂਤਰੀ ਕਾਨੂੰਨ ਅਤੇ ਰਾਜਦੂਤ ਨਿਯਮਾਂ ਤਹਿਤ ਹਮੇਸ਼ਾ ਕੰਮ ਕਰਦਾ ਰਿਹਾ ਹੈ। ਪਾਕਿਸਤਾਨ ਨੇ ਭਾਰਤ ''ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਤਣਾਅ ਵਧਾਉਣ ਦੀ ਭਾਰਤ ਦੀ ਕੋਸ਼ਿਸ਼ ਅਤੇ ਕਸ਼ਮੀਰ ''ਚ ਮਨੁੱਖੀ ਉਲੰਘਣ ਵੱਲ ਕੌਮਾਂਤਰੀ ਭਾਈਚਾਰੇ ਦਾ ਧਿਆਨ ਭਟਕਾਉਣ ਦੀ ਸਾਜਿਸ਼ ਕਦੇ ਸਫਲ ਨਹੀਂ ਹੋਵੇਗੀ।
ਦੱਸਣ ਯੋਗ ਹੈ ਕਿ ਪਾਕਿਸਤਾਨੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੂੰ ਜਾਸੂਸੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਉਸ ਕੋਲੋਂ ਫੌਜ ਨਾਲ ਸੰਬੰਧਤ ਅਹਿਮ ਦਸਤਾਵੇਜ਼ ਮਿਲੇ। ਇਸ ਅਧਿਕਾਰੀ ਦਾ ਨਾਂ ਮੁਹੰਮਦ ਅਖਤਰ ਹੈ। ਅਖਤਰ ਨਾਲ 2 ਹੋਰ ਭਾਰਤੀ ਨਾਗਰਿਕਾਂ ਮੌਲਾਨਾ ਰਮਜਾਨ ਅਤੇ ਸੁਭਾਸ਼ ਜਾਂਗੀਰ ਨਾਂ ਦੇ ਦੋ ਵਿਅਕਤੀਆਂ ਨੂੰ ਫੜਿਆ ਗਿਆ ਹੈ। ਅਖਤਰ ਨੂੰ ਲੰਬੀ ਪੁੱਛ-ਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ, ਕਿਉਂਕਿ ਉਸ ਨੂੰ ਡਿਪਲੋਮੈਟਿਕ ਛੋਟ ਪ੍ਰਾਪਤ ਹੈ। 

Tanu

This news is News Editor Tanu