ਅਸ਼ਵੇਤ ਕਰਮਚਾਰੀ ਦੀ ਭੇਦਭਾਵ ਦੀ ਸ਼ਿਕਾਇਤ ’ਤੇ ਫੇਸਬੁੱਕ ਨੇ ਮੰਗੀ ਮੁਆਫੀ

Sunday, Nov 10, 2019 - 01:04 AM (IST)

ਸਾਨ ਫ੍ਰਾਂਸਿਸਕੋ - ਅਸ਼ਵੇਤ ਕਰਮਚਾਰੀ ਨਾਲ ਭੇਦਭਾਵ ਦੀ ਇਕ ਸ਼ਿਕਾਇਤ ’ਤੇ ਫੇਸਬੁੱਕ ਨੇ ਮੁਆਫੀ ਮੰਗੀ ਹੈ। ਮੀਡੀਅਮ ’ਤੇ ਐੱਫ. ਬੀ. ਬਲਾਈਂਡ ਦੀ ਇਕ ਪ੍ਰੋਫਾਈਲ ਵਲੋਂ ਪ੍ਰਬੰਧਕਾਂ, ਕਰਮਚਾਰੀਆਂ ਤੇ ਮਨੁੱਖੀ ਸ੍ਰੋਤ ਵਿਭਾਗ ਵਲੋਂ ਰੁੱਖੇ ਰਵੱਈਏ ਦੀ ਸ਼ਿਕਾਇਤ ਕੀਤੀ ਗਈ ਸੀ। ਕਾਰਪੋਰੇਟ ਕਮਿਊਕੇਸ਼ਨ ਦੇ ਉੱਪ ਪ੍ਰਧਾਨ ਬਰਟੀ ਥਾਮਸਨ ਨੇ ਕਿਹਾ ਕਿ ਫੇਸਬੁੱਕ ਜਾਂ ਕਿਤੇ ਵੀ ਕਿਸੇ ਦੇ ਨਾਲ ਅਜਿਹਾ ਰਵੱਈਆ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਅਫਸੋਸ ਹੈ। ਇਹ ਹਰ ਉਸ ਵਿਚਾਰਧਾਰਾ ਦੇ ਵਿਰੁੱਧ ਹੈ, ਜਿਸ ਲਈ ਅਸੀਂ ਇਕ ਕੰਪਨੀ ਦੇ ਤੌਰ ’ਤੇ ਖੜ੍ਹੇ ਹੁੰਦੇ ਹਾਂ। ਅਸੀਂ ਸੁਣ ਰਹੇ ਹਾਂ ਤੇ ਬਿਹਤਰ ਕਰਨ ਲਈ ਕੰਮ ਕਰ ਰਹੇ ਹਾਂ। ਅਨਾਮ ਪੋਸਟ ’ਚ ਕਿਹਾ ਗਿਆ ਸੀ ਕਿ ਫੇਸਬੁੱਕ ’ਤੇ ਮਾਹੌਲ ਪਿਛਲੇ ਇਕ ਸਾਲ ’ਚ ਖਰਾਬ ਹੋ ਗਿਆ ਹੈ। ਪਹਿਲਾਂ ਅਸ਼ਵੇਤ ਕਿਰਤੀਆਂ ਨੂੰ ਮਾਨਤਾ ਪ੍ਰਾਪਤ, ਮਜ਼ਬੂਤ ਤੇ ਬਰਾਬਰ ਮੰਨਿਆ ਜਾਂਦਾ ਸੀ।ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਆਪਣੀ ਪਛਾਣ ਉਜਾਗਰ ਨਹੀਂ ਕਰ ਰਹੇ ਕਿਉਂਕਿ ਫੇਸਬੁੱਕ ਈਰਖਾ ਭਰੀ ਸੰਸਕ੍ਰਿਤੀ ਬਣਾਉਂਦਾ ਹੈ, ਜਿਥੇ ਕੋਈ ਵੀ ਵਿਅਕਤੀ ਜੋ ਅਸ਼ਵੇਤ ਹੈ, ਉਸ ਨੂੰ ਆਪਣੀ ਨੌਕਰੀ ਤੇ ਕਿਸੇ ਵੀ ਮਾੜੇ ਰਵੱਈਏ ਦੀ ਰਿਪੋਰਟ ਕਰਨ ਲਈ ਡਰਾਇਆ ਜਾਂਦਾ ਹੈ।

Khushdeep Jassi

This news is Content Editor Khushdeep Jassi