ਫੇਸਬੁੱਕ ਮੈਸੇਂਜਰ ਨੇ ਕੁਝ ਇਸ ਤਰ੍ਹਾਂ ਖੋਲੀ ਸ਼ਰਾਬ ਨਾਲ ਰੱਜੀ ਮਹਿਲਾ ਦੀ ਪੋਲ

09/08/2017 10:54:24 AM

ਮਿਸ਼ੀਗਨ— ਉਂਝ ਤਾਂ ਅਸੀਂ ਸਾਰੇ ਫੇਸਬੁੱਕ ਮੈਸੇਂਜਰ ਦਾ ਇਸਤੇਮਾਲ ਆਪਣੇ ਦੋਸਤਾਂ, ਰਿਸ਼ਤੇਦਾਰਾਂ ਬੁਆਏਫ੍ਰੈਂਡ-ਗਰਲਫ੍ਰੈਂਡ ਨਾਲ ਆਨਲਾਈਨ ਚੈਟ ਕਰਨ ਲਈ ਕਰਦੇ ਹਾਂ। ਮਗਰ ਫਰਜ ਕਰੀਏ ਕਿ ਇਸ ਫੇਸਬੁੱਕ ਮੈਸੇਂਜਰ ਦੀ ਵਜ੍ਹਾ ਨਾਲ ਤੁਸੀਂ ਸਲਾਖਾਂ ਦੇ ਪਿੱਛੇ ਪਹੁੰਚ ਜਾਓ। ਸੁਣਨ ਵਿਚ ਥੋੜ੍ਹਾ ਅਜੀਬੋਗਰੀਬ ਹੈ ਪਰ ਸੱਚ ਹੈ। ਇਹ ਘਟਨਾ ਹੋਈ ਹੈ ਯੂ.ਐਸ ਦੇ ਮਿਸ਼ੀਗਨ ਵਿਚ, ਜਿੱਥੇ ਇਕ ਦੇ ਲਈ ਉਸ ਦੇ ਫੇਸਬੁੱਕ ਮੈਸੇਂਜਰ ਨੇ ਹੀ ਸਬੂਤ ਦਾ ਕੰਮ ਕੀਤਾ ਅਤੇ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ।
ਦਰਅਸਲ ਮਿਸ਼ੀਗਨ ਵਿਚ ਹੋਈ ਇਕ ਸੜਕ ਦੁਰਘਟਨਾ ਦੀ ਜਾਂਚ ਦੌਰਾਨ ਪੁਲਸ ਨੇ ਸ਼ੱਕੀ ਡਰਾਇਵਰਾਂ 'ਚੋਂ ਇਕ ਨੂੰ ਜਾਂਚ ਦੇ ਘੇਰੇ ਵਿਚ ਲਿਆ। ਪੁਲਸ ਨੇ ਜਦੋਂ ਉਸ ਔਰਤ ਦੇ ਐਡਰੈੱਸ ਬਾਰੇ ਪਤਾ ਕਰਨਾ ਸ਼ੁਰੂ ਕੀਤਾ ਤਾਂ ਆਰੋਪੀ ਔਰਤ ਡਰਾਈਵਰ ਦੀ ਫੇਸਬੁੱਕ ਚੈਟ ਪੁਲਸ ਦੇ ਨਜ਼ਰ  ਵਿਚ ਆ ਗਈ। ਜਿਸ ਵਿਚ ਔਰਤ ਨੇ ਕਥਿਤ ਤੌਰ ਉੱਤੇ ਆਪਣੇ ਦੋਸਤ ਨਾਲ ਚੈਟ ਕਰਦੇ ਹੋਏ ਦੱਸਿਆ ਸੀ ਕਿ ਸ਼ਰਾਬ ਦੇ ਨਸ਼ੇ ਵਿਚ ਉਸ ਦਾ ਐਕਸੀਡੈਂਟ ਹੋ ਗਿਆ ਪਰ ਉਹ ਠੀਕ ਹੈ। ਇਹ ਮਾਮਲਾ ਆਪਣੇ ਆਪ ਵਿਚ ਇਸ ਲਈ ਵੀ ਅਨੋਖਾ ਹੈ ਕਿਉਂਕਿ ਪਹਿਲੀ ਵਾਰ ਕਿਸੇ ਆਰੋਪੀ ਖਿਲਾਫ ਉਸ ਦੇ ਹੀ ਫੇਸਬੁੱਕ ਚੈਟ ਨੂੰ ਆਧਾਰ ਬਣਾ ਕੇ ਉਸ ਨੂੰ ਦੋਸ਼ੀ ਬਣਾਇਆ ਗਿਆ ਸੀ। ਪੁਲਸ ਅਧਿਕਾਰੀਆਂ ਨੇ ਉਸ ਦੇ ਫੇਸਬੁੱਕ ਪੇਜ਼ ਉੱਤੇ ਸ਼ੱਕੀ ਮੈਸੇਜੇਸ ਨੂੰ ਪੜ੍ਹਨ ਤੋਂ ਬਾਅਦ ਹੀ ਔਰਤ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿਛ ਦੌਰਾਨ, ਪੁਲਸ ਨੇ WDIV ਨਿਊਜ ਚੈਨਲ ਨੂੰ ਦੱਸਿਆ ਕਿ ਦੋਸ਼ੀ ਔਰਤ ਨੇ ਪੂਰੀ ਘਟਨਾ ਵਿਚ ਸ਼ਾਮਲ ਹੋਣ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਪੁਲਸ ਮੁਤਾਬਕ ਔਰਤ ਝੂਠ ਵੀ ਬੋਲ ਸਕਦੀ ਹੈ। ਔਰਤ ਨੂੰ ਦੁਰਘਟਨਾ ਤੋਂ ਦੋ ਘੰਟੇ ਪਹਿਲਾਂ ਸ਼ਰਾਬ ਦੇ ਨਸ਼ੇ ਵਿਚ ਅਰੰਭ ਦੀ ਜਾਂਚ ਤੋਂ ਵੀ ਗੁਜਰਨਾ ਪਿਆ ਸੀ ਜਿਸ ਵਿਚ ਪਤਾ ਚਲਿਆ ਸੀ ਕਿ ਉਸ ਦੇ ਸਰੀਰ ਵਿਚ 0.12 ਫ਼ੀਸਦੀ ਖੂਨ 'ਚ ਸ਼ਰਾਬ ਦਾ ਪੱਧਰ ਮਿਲਿਆ ਹੈ।