ਕੋਰੋਨਾਵਾਇਰਸ ਦੇ ਡਰ ਕਾਰਨ ਫੇਸਬੁੱਕ ਨੇ ਰੱਦ ਕੀਤਾ ਸਾਲਾਨਾ F8 ਕਾਨਫਰੰਸ ਸੰਮੇਲਨ

02/28/2020 1:53:17 PM

ਗੈਜੇਟ ਡੈਸਕ– ਚੀਨ ਤੋਂ ਬਾਅਦ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਕਿਸੇ ਸੈਕਟਰ ਨੂੰ ਹੋਇਆ ਹੈ ਤਾਂ ਉਹ ਟੈਕਨਾਲੋਜੀ ਸੈਕਟਰ ਹੈ। ਕੋਰੋਨਾਵਾਇਰਸ ਕਾਰਨ ਹੀ ਦੁਨੀਆ ਦਾ ਸਭ ਤੋਂ ਵੱਡਾ ਟੈਕਨਾਲੋਜੀ ਸ਼ੋਅ ‘ਮੋਬਾਇਲ ਵਰਲਡ ਕਾਂਗਰਸ 2020’ ਰੱਦ ਹੋਇਆ। ਇਸ ਤੋਂ ਬਾਅਦ ਇਕ-ਇਕ ਕਰਕੇ ਕਈ ਸਾਰੇ ਟੈੱਕ ਈਵੈਂਟ ਰੱਦ ਹੋਏ, ਉਥੇ ਹੀ ਹੁਣ ਫੇਸਬੁੱਕ ਦਾ ਸਾਲਾਨਾ ਡਿਵੈਲਪਰ ਕਾਨਫਰੰਸ F8 ਸੰਮੇਲਨ ਵੀ ਕੋਰੋਨਾਵਾਇਰਸ ਕਾਰਨ ਰੱਦ ਹੋ ਗਿਆ ਹੈ। ਫੇਸਬੁੱਕ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਐਨੁਅਲ ਡਿਵੈਲਪਰ ਕਾਨਫਰੰਸ F8 ਨੂੰ ਰੱਦ ਕੀਤਾ ਜਾਂਦਾ ਹੈ। ਪਿਛਲੇ ਸਾਲ ਫੇਸਬੁੱਕ ਦੇ F8 ਕਾਨਫਰੰਸ ’ਚ ਕਰੀਬ 5,000 ਲੋਕ ਸ਼ਾਮਲ ਹੋਏ ਸਨ ਜੋ ਕਿ 5-6 ਮਈ ਨੂੰ ਕੈਲੀਫੋਰਨੀਆ ’ਚ ਆਯੋਜਿਤ ਹੋਇਆ ਸੀ। ਕੰਪਨੀ ਨੇ ਕਿਹਾ ਹੈ ਕਿ ਈਵੈਂਟ ਦਾ ਆਯੋਜਨ ਆਨਲਾਈਨ ਹੋਵੇਗਾ ਅਤੇ ਵੀਡੀਓ ਜਾਰੀ ਕੀਤੀ ਜਾਵੇਗੀ। ਫੇਸਬੁੱਕ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਕੋਰੋਨਾਵਾਇਰਸ ਕਾਰਨ ਚੀਨ ਦੇ ਬਿਜ਼ਨੈੱਸ ਟ੍ਰਿਪ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। 

ਉਥੇ ਹੀ ਛੋਟੀਆਂ ਕੰਪਨੀਆਂ ਵੀ ਆਪਣੇ ਕਾਨਫਰੰਸ ਅਤੇ ਈਵੈਂਟ ਨੂੰ ਕੋਰੋਨਾਵਾਇਰਸ ਦੇ ਮੱਦੇਨਜ਼ਰ ਰੱਦ ਕਰ ਰਹੀਆਂ ਹਨ। ਕੈਲੀਫੋਰਨੀਆਂ ਦੀ ਸਕਿਨ ਕੇਅਰ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਸੈਂਟਾ ਮੋਨਿਕਾ ਨੇ ਵੀ ਆਪਣੇ ਡਿਵੈਲਪਰ ਈਵੈਂਟ ਨੂੰ ਰੱਦ ਕਰ ਦਿੱਤਾ ਹੈ। ਮਾਈਕ੍ਰੋਸਾਫਟ ਵੀ 16-18 ਮਾਰਚ ਨੂੰ ਗੇਮ ਡਿਵੈਲਪਰਜ਼ ਕਾਨਫਰੰਸ ਆਨਲਾਈਨ ਆਯੋਜਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਆਪਣਾ ਗੇਮ ਕਾਨਫਰੰਸ ਕੀਤਾ ਹੈ।