ਅਮਰੀਕੀ ਵੋਟਰਾਂ ਨੂੰ ਜਾਗਰੂਕ ਕਰੇਗਾ ਫੇਸਬੁੱਕ ਪਰ ਨਹੀਂ ਹਟਾਏਗਾ ਟਰੰਪ ਦੀਆਂ ''ਗਲਤ ਜਾਣਕਾਰੀਆਂ''

06/17/2020 12:46:50 PM

ਵਾਸ਼ਿੰਗਟਨ- ਫੇਸਬੁੱਕ ਅਮਰੀਕੀ ਵੋਟਰਾਂ ਨੂੰ ਵੋਟਿੰਗ ਲਈ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਅਧਿਕਾਰਕ ਜਾਣਕਾਰੀ ਮੁਹੱਈਆ ਕਰਾਉਣ ਲਈ ਵੱਡੇ ਪੱਧਰ 'ਤੇ ਇਕ ਮੁਹਿੰਮ ਚਲਾਉਣ ਜਾ ਰਹੀ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਨੇਤਾਵਾਂ ਨੂੰ ਗਲਤ ਜਾਣਕਾਰੀਆਂ ਸਾਂਝਾ ਕਰਨ ਤੋਂ ਰੋਕਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। 
ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇਕ ਵੋਟਿੰਗ ਇਨਫੋਰਮੇਸ਼ਨ ਸੈਂਟਰ (ਮਤਦਾਨ ਜਾਣਕਾਰੀ ਕੇਂਦਰ) ਖੋਲ੍ਹਿਆ ਜਾ ਰਿਹਾ ਹੈ, ਜਿਸ ਵਿਚ ਵੋਟਰਾਂ ਲਈ ਪੰਜੀਕਰਣ ਦੀ ਜਾਣਕਾਰੀ, ਮਤਦਾਨ ਕੇਂਦਰਾਂ ਅਤੇ ਮੇਲ ਰਾਹੀਂ ਮਤਦਾਨ ਆਦਿ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। 
ਇਸ ਦੇ ਲਈ ਸੂਬਾ ਚੋਣ ਵਿਭਾਗ ਅਤੇ ਸਥਾਨਕ ਚੋਣ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਹ ਬਦਲ ਲੋਕਾਂ ਨੂੰ ਬੁੱਧਵਾਰ ਤੋਂ ਉਨ੍ਹਾਂ ਨੂੰ ਫੇਸਬੁੱਕ ਨਿਊਜ਼ ਫੀਡ ਵਿਚ ਦਿਖੇਗਾ ਤੇ ਥੋੜ੍ਹੇ ਸਮੇਂ ਬਾਅਦ ਇਸ ਨੂੰ ਇੰਸਟਾਗ੍ਰਾਮ 'ਤੇ ਵੀ ਉਪਲਬਧ ਕਰਵਾਇਆ ਜਾਵੇਗਾ। 

ਜ਼ੁਕਰਬਰਗ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੇਤਾਵਾਂ ਨੂੰ ਜਵਾਬਦੇਹ ਠਹਿਰਾਉਣ ਦਾ ਸਭ ਤੋਂ ਚੰਗਾ ਤਰੀਕਾ ਵੋਟਿੰਗ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਮਤਦਾਤਾ ਆਪਣਾ ਫੈਸਲਾ ਖੁਦ ਲੈ ਸਕਣਗੇ।

Lalita Mam

This news is Content Editor Lalita Mam