UAE ’ਚ ਹਿੰਦੂ ਮੰਦਰ ਬਣਨ ਕਾਰਨ ਭੜਕੇ ਕੱਟੜਪੰਥੀ, ਕਿਹਾ-‘ਅਰਬ ਦੇਸ਼ 'ਚ ਮੂਰਤੀ ਪੂਜਾ...ਤਬਾਹੀ ਦਾ ਦੂਜਾ ਮਨੁੱਖੀ ਰੂਪ’

02/14/2024 10:55:59 AM

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ 'ਤੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਪਹੁੰਚੇ। ਇਸ ਦੌਰਾਨ ਉਹ ਦੋ-ਪੱਖੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਖਾੜੀ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਚਰਚਾ ਕਰਨ ਤੋਂ ਇਲਾਵਾ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਵੀ ਕਰਨਗੇ। ਉਥੇ ਹੀ ਯੂ. ਏ. ਈ. ’ਚ BAPS ਹਿੰਦੂ ਮੰਦਰ ਦੇ ਬਣਨ ਕਾਰਨ ਕੱਟੜਪੰਥੀ ਭੜਕ ਗਏ ਹਨ ਅਤੇ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਕੱਢ ਰਹੇ ਹਨ। @zakshk ਨਾਂ ਦੇ ਯੂਜ਼ਰ ਨੇ ਲਿਖਿਆ ਹੈ-‘ਅਰਬ ਦੇਸ਼ ਵਿਚ ਮੂਰਤੀ ਪੂਜਾ... ਇਹ ਤਬਾਹੀ ਦਾ ਦੂਜਾ ਮਨੁੱਖੀ ਰੂਪ ਹੈ।’

ਇਹ ਵੀ ਪੜ੍ਹੋ: ਆਬੂ ਧਾਬੀ ’ਚ ਹਿੰਦੂ ਮੰਦਰ ਦਾ ਅੱਜ ਉਦਘਾਟਨ ਕਰਨਗੇ PM ਮੋਦੀ, ਮੰਦਰ ਲਈ ਜ਼ਮੀਨ UAE ਸਰਕਾਰ ਨੇ ਦਿੱਤੀ ਸੀ ਦਾਨ

@gumraah123 ਨੇ ਲਿਖਿਆ-‘ਉਹ ਮਸਜਿਦਾਂ ਨੂੰ ਤੋੜ ਰਹੇ ਹਨ ਅਤੇ ਤੁਸੀਂ ਉਨ੍ਹਾਂ ਲਈ ਮੰਦਰਾਂ ਦਾ ਨਿਰਮਾਣ ਕਰ ਰਹੇ ਹੋ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਨ੍ਹਾਂ ਨੇ ਇਸ ਮੰਦਰ ਨੂੰ ਮਨਜ਼ੂਰੀ ਦਿੱਤੀ ਅਤੇ ਫੰਡਿੰਗ ਕੀਤੀ।’

@MrsAShafiq87101 ਲਿਖਦੀ ਹੈ-‘ਤਾਂ ਇਸ ਲਈ ਮੁਸਲਿਮ ਨੇਤਾਵਾਂ ਵੱਲੋਂ ਅਰਜਨਟੀਨਾ ਦੇ ਉਸ ਨੇਤਾ ’ਤੇ ਕੋਈ ਬਿਆਨ ਨਹੀਂ ਆਇਆ, ਜਿਸ ਨੇ ਅਲ ਅਕਸਾ ਮਸਜਿਦ ਨੂੰ ਡੇਗਣ ’ਤੇ ਆਪਣੇ ਵਿਚਾਰ ਰੱਖੇ ਸਨ। ਇਹ ਮੁਸਲਿਮ ਅਰਬ ਨੇਤਾ ਸ਼ੈਤਾਨ ਦੀ ਪੂਜਾ ਕਰਨ ਵਾਲੇ ਅਤੇ ਯਹੂਦੀ ਸਮਰਥਕ ਦੱਜਾਲ ਸਮੂਹ ਦੇ ਹਨ।’

@2aht2 ਨੇ ਐਕਸ ਹੈਂਡਲ ’ਤੇ ਲਿਖਿਆ-‘ਆਬੂ ਧਾਬੀ ’ਚ ਹਿੰਦੂ ਮੰਦਰ ਦੇ ਉਦਘਾਟਨ ਲਈ ਉਥੋਂ ਦੇ ਸ਼ਾਸਕ ਨੂੰ ਸ਼ੁਭਕਾਮਨਾਵਾਂ। ਹੁਣ ਹਿੰਦੂ ਕੱਟੜਪੰਥੀਆਂ ਨੂੰ ਵੀ ਆਪਣਾ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਅਤੇ ਕੱਟੜਤਾ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਮਸਜਿਦਾਂ ਨੂੰ ਹੁਣ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।

ਇਹ ਵੀ ਪੜ੍ਹੋ: ਗੰਗਾ-ਯਮੁਨਾ ਦੇ ਪਵਿੱਤਰ ਜਲ, ਰਾਜਸਥਾਨ ਦੇ ਗੁਲਾਬੀ ਰੇਤਲੇ ਪੱਥਰ ਨਾਲ ਬਣਿਆ ਹੈ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ

ਦੱਸਣਯੋਗ ਹੈ ਕਿ ਇਸ ਨੂੰ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐੱਸ.) ਨੇ ਬਣਾਇਆ ਹੈ। ਦੁਬਈ-ਅਬੂ ਧਾਬੀ ਸ਼ੇਖ ਜਾਯਦ ਹਾਈਵੇਅ ’ਤੇ ਅਲ ਰਹਿਬਾ ਨੇੜੇ ਅਬੂ ਮੁਰੀਖਾਹ ਵਿਚ ਸਥਿਤ ਬੀ.ਏ.ਪੀ.ਐੱਸ. ਹਿੰਦੂ ਮੰਦਰ ਦਾ ਨਿਰਮਾਣ ਲਗਭਗ 27 ਏਕੜ ਦੇ ਖੇਤਰ ਵਿਚ ਕੀਤਾ ਗਿਆ ਹੈ। ਮੰਦਰ ਲਈ ਜ਼ਮੀਨ ਯੂ.ਏ.ਈ. ਸਰਕਾਰ ਨੇ ਦਾਨ ਦਿੱਤੀ ਸੀ। 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਤਿੰਨ ਹਫ਼ਤੇ ਬਾਅਦ ਬੀ.ਏ.ਪੀ.ਐੱਸ. ਮੰਦਰ ਦਾ ਉਦਘਾਟਨ ਕੀਤਾ ਜਾਵੇਗਾ। ਯੂ.ਏ.ਈ. ਦੁਬਈ ਵਿਚ ਤਿੰਨ ਹੋਰ ਹਿੰਦੂ ਮੰਦਰ ਹਨ। ਸ਼ਾਨਦਾਰ ਆਰਕੀਟੈਕਚਰ ਅਤੇ ਨੱਕਾਸ਼ੀ ਨਾਲ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ BAPS ਮੰਦਿਰ ਖਾੜੀ ਖੇਤਰ ਵਿੱਚ ਸਭ ਤੋਂ ਵੱਡਾ ਮੰਦਰ ਹੋਵੇਗਾ। 

ਇਹ ਵੀ ਪੜ੍ਹੋ: ਨਵਾਂ ਕਾਨੂੰਨ ਲਾਗੂ, ਮਰਦ ਅਤੇ ਔਰਤਾਂ ਦੋਹਾਂ ਨੂੰ ਜੁਆਇਨ ਕਰਨੀ ਹੋਵੇਗੀ ਫ਼ੌਜ, ਨਹੀਂ ਤਾਂ ਹੋਵੇਗੀ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry