ਮਾਲੀ ਦੇ ਫੌਜੀ ਕੈਂਪ ''ਚ ਧਮਾਕਾ, 47 ਦੀ ਮੌਤ

01/18/2017 8:20:23 PM

ਗਾਓ— ਪੱਛਮੀ ਅਫਰੀਕੀ ਦੇਸ਼ ਮਾਲੀ ਦੇ ਉੱਤਰੀ ਸ਼ਹਿਰ ਗਾਓ ''ਚ ਇਕ ਫੌਜੀ ਕੈਂਪ ਦੇ ਨਜ਼ਦੀਕ ਆਤਮਘਾਤੀ ਕਾਰ ਬੰਬ ਧਮਾਕੇ ''ਚ ਅੱਜ ਘੱਟ ਤੋਂ ਘੱਟ 47 ਲੋਕਾਂ ਦੀ ਮੌਤ ਹੋ ਗਈ ਤੇ 115 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ''ਚ ਪੰਜ ਹਮਲਾਵਰ ਵੀ ਸ਼ਾਮਲ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਸਾਲ ਦੇ ਸਭ ਤੋਂ ਵੱਡੇ ਧਮਾਕੇ ''ਚ 115 ਲੋਕ ਜ਼ਖਮੀ ਹੋ ਗਏ ਹਨ। ਇਹ ਕੈਂਪ ਫੌਜੀਆਂ ਤੇ ਵੱਖ-ਵੱਖ ਆਰਮਡ ਗਰੁੱਪਾਂ ਦਾ ਆਵਾਸ ਸੀ। ਇਹ ਸਾਰੇ ਇੱਥੇ ਸਾਂਝੇ ਰੂਪ ਨਾਲ ਗਸ਼ਤ ਵੀ ਲਗਾਉਂਦੇ ਸਨ।