ਵਿਗਿਆਨੀਆਂ ਨੇ ਲੱਭੀ ਧਰਤੀ ਦੇ ਇਤਿਹਾਸ ਦੀ ਸਭ ਤੋਂ ਖਤਰਨਾਕ ਥਾਂ

04/25/2020 2:29:06 PM

ਮੋਰੱਕੋ- ਅੰਤਰਰਾਸ਼ਟਰੀ ਖੋਜਕਾਰਾਂ ਦੀ ਇਕ ਟੀਮ ਨੇ ਆਪਣੀ ਰਿਸਰਚ ਵਿਚ ਇਕ ਵੱਡਾ ਖੁਲਾਸਾ ਕੀਤਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਧਰਤੀ ਦੀ ਸਭ ਤੋਂ ਖਤਰਨਾਕ ਥਾਂ ਨੂੰ ਲੱਭ ਲਿਆ ਹੈ। ਇਹ ਥਾਂ ਧਰਤੀ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਖਤਰਨਾਕ ਥਾਂ ਸੀ। ਪੈਲੇਨਟੋਲੋਜੀ ਦਾ ਅਧਿਐਨ ਕਰਨ 'ਤੇ ਇਹ ਸਿੱਟਾ ਸਾਹਮਣੇ ਆਇਆ ਹੈ। ਅੱਜ ਦੁਨੀਆ ਦੇ ਵਿਸ਼ਾਲ ਗਰਮ ਮਾਰੂਥਲ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸਹਾਰਾ ਰੇਗਿਸਤਾਨ ਕਦੇ ਖਤਰਨਾਕ ਜੀਵਾਂ ਦਾ ਘਰ ਹੁੰਦਾ ਸੀ।

ਰਿਸਰਚ ਤੋਂ ਪਤਾ ਲੱਗਿਆ ਹੈ ਕਿ ਤਕਰੀਬਨ 100 ਮਿਲੀਅਨ ਸਾਲ ਪਹਿਲਾਂ ਇਥੇ ਖਤਰਨਾਕ ਜਾਨਵਰ ਰਹਿੰਦੇ ਸਨ। ਉਸ ਵੇਲੇ ਸਹਾਰਾ ਇਕ ਵਿਸ਼ਾਲ ਨਦੀ ਵਾਲਾ ਇਲਾਕਾ ਸੀ, ਜਿਥੇ ਉਡਣ ਵਾਲੇ ਸਰੀਸਪ ਤੇ ਮਗਰਮੱਛ ਜਿਹੇ ਜਾਨਵਰ ਰਹਿੰਦੇ ਸਨ। ਟੀਮ ਨੇ ਦੱਖਣ-ਪੂਰਬੀ ਮੋਰੱਕੋ ਵਿਚ 145 ਤੋਂ 166 ਮਿਲੀਅਨ ਸਾਲ ਪਹਿਲਾਂ ਦੀਆਂ ਚੱਟਾਨਾਂ ਦੇ ਇਕ ਸੈੱਟ ਨਾਲ ਪੈਲੇਨਟੋਲੋਜੀ ਦੀ ਸਮੀਖਿਆ ਕੀਤੀ। ਮਾਹਰਾਂ ਨੇ ਇਸ ਨੂੰ 'ਕੀਮ ਕੀਮ ਗਰੁੱਪ' ਦੇ ਨਾਂ ਨਾਲ ਸੰਬੋਧਿਤ ਕੀਤਾ, ਜੋ ਦੱਖਣੀ-ਪੂਰਬੀ ਮੋਰੱਕੋ ਤੇ ਅਲਜ਼ੀਰੀਆ ਦੀ ਸਰਹੱਦ 'ਤੇ ਮੌਜੂਦ ਇਕ ਸਮੂਹ ਹੈ। 

ਇਲਾਕੇ ਵਿਚ ਸਨ ਤਿੰਨ ਸਭ ਤੋਂ ਖਤਰਨਾਕ ਡਾਇਨਾਸੋਰ
ਰਿਸਰਚ ਤੋਂ ਪਤਾ ਲੱਗਿਆ ਹੈ ਕਿ ਉਸ ਵੇਲੇ ਦੇ ਤਿੰਨ ਸਭ ਤੋਂ ਖਤਰਨਾਕ ਡਾਇਨਾਸੋਰ ਸਹਾਰਾ ਵਿਚ ਰਹਿੰਦੇ ਸਨ। ਇਹਨਾਂ ਵਿਚ ਲੰਬੇ ਦੰਦਾਂ ਵਾਲੇ ਕਾਰਕੋਡੋਂਟੋਸਾਰਸ ਸ਼ਾਮਲ ਸਨ, ਜੋ ਤਕਰੀਬਨ 26 ਫੁੱਟ ਤੋਂ ਵਧੇਰੇ ਲੰਬੇ ਸਨ। ਇਹਨਾਂ ਦੇ ਹਰੇਕ ਦੰਦ ਦੀ ਲੰਬਾਈ 7.8 ਇੰਚ ਸੀ। ਇਸ ਤੋਂ ਇਵਾਲਾ ਇਸ ਖੇਤਰ ਵਿਚ 26 ਫੁੱਟ ਲੰਬੇ ਡੇਲਟਡ੍ਰੋਮਸ ਵੀ ਰਹਿੰਦੇ ਸਨ, ਜੋ ਲੰਬੇ, ਪਤਲੇ ਅੰਗਾਂ ਵਾਲੇ ਰੈਪਟਰ ਪਰਿਵਾਰ ਦੇ ਮੈਂਬਰ ਸਨ। ਇਸ ਦੇ ਨਾਲ ਹੀ ਇਸ ਖਤਰਨਾਕ ਇਲਾਕੇ ਵਿਚ ਉਡਣ ਵਾਲੇ ਸਰੀਸਪ ਤੇ ਮਗਰਮੱਛ ਜਿਹੇ ਜਾਨਵਰ ਵੀ ਰਹਿੰਦੇ ਸਨ।

ਕੋਈ ਵੀ ਇਨਸਾਨ ਨਹੀਂ ਰਹਿ ਸਕਦਾ
ਪੋਰਟਸਮਾਊਥ ਯੂਨੀਵਰਸਿਟੀ ਦੇ ਪੇਪਰ ਲੇਖਕ ਤੇ ਮੈਲੇਨਟੋਲੋਜੀ ਵਿਗਿਆਨੀ ਇਬਰਾਹੀਮ ਨੇ ਕਿਹਾ ਕਿ ਇਹ ਯਕੀਨਨ ਧਰਤੀ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ ਥਾਂ ਸੀ। ਉਹਨਾਂ ਨੇ ਕਿਹਾ ਕਿ ਸਹਾਰਾ 100 ਮਿਲੀਅਨ ਸਾਲ ਪਹਿਲਾਂ ਅਜਿਹੀ ਥਾਂ ਸੀ ਜਿਥੇ ਇਕ ਇਨਸਾਨ ਟਾਈਮ ਟ੍ਰੈਵਲ ਕਰਕੇ ਵੀ ਲੰਬੇ ਸਮੇਂ ਤੱਕ ਨਹੀਂ ਰਹਿ ਸਕਦਾ। ਪੋਰਟਸਮਾਊਥ ਯੂਨੀਵਰਸਿਟੀ ਦੇ ਲੇਖਕ ਡੇਵਿਡ ਮਾਰਟਿਲ ਨੇ ਕਿਹਾ ਕਿ ਹਾਲਾਂਕਿ ਇਸ ਖੇਤਰ ਵਿਚ ਮੱਛੀਆਂ ਬਹੁਤ ਸਨ। ਜਿਹਨਾਂ ਨੂੰ ਇਹ ਜੀਵ ਖਾਂਦੇ ਸਨ।

Baljit Singh

This news is Content Editor Baljit Singh