ਚੀਨ ''ਚ ਯੂਨੀਵਰਸਿਟੀ ਦਾਖਲੇ ਲਈ ਸ਼ੁਰੂ ਹੋਣ ਜਾ ਰਹੀ ਹੈ ਪ੍ਰੀਖਿਆ

07/07/2020 1:58:59 PM

ਬੀਜਿੰਗ- ਕੋਰੋਨਾ ਵਾਇਰਸ ਕਾਰਨ ਹੋਈ ਦੇਰੀ ਦੇ ਬਾਅਦ ਚੀਨ ਵਿਚ ਮੰਗਲਵਾਰ ਤੋਂ ਯੂਨੀਵਰਸਿਟੀ ਦਾਖਲੇ ਲਈ ਪ੍ਰੀਖਿਆ ਸ਼ੁਰੂ ਹੋਈ ਹੈ। ਤਕਰੀਬਨ 1.1 ਕਰੋੜ ਵਿਦਿਆਰਥੀ ਇਸ ਵਿਚ ਹਿੱਸਾ ਲੈ ਰਹੇ ਹਨ। ਦੋ ਦਿਨਾਂ ਲਈ ਆਯੋਜਿਤ ਹੋਣ ਵਾਲੀ ਇਹ ਪ੍ਰੀਖਿਆ ਵਿਦਿਆਰਥੀਆਂ ਦੇ ਭਵਿੱਖ ਨੂੰ ਤੈਅ ਕਰਨ ਵਿਚ ਮੁੱਖ ਭੂਮਿਕਾ ਅਦਾ ਕਰਦੀ ਹੈ।

 
ਮਹਾਮਾਰੀ ਕਾਰਨ ਇਹ ਦਾਖਲਾ ਆਪਣੇ ਤੈਅ ਸਮੇਂ ਤੋਂ ਕਾਫੀ ਦੇਰ ਬਾਅਦ ਸ਼ੁਰੂ ਹੋਇਆ। ਕੋਰੋਨਾ ਫੈਲਣ ਦੇ ਬਾਅਦ ਪਹਿਲੀ ਵਾਰ ਵੱਡੀ ਗਿਣਤੀ ਵਿਚ ਵਿਦਿਆਰਥੀ ਇੱਥੇ ਇਕੱਠੇ ਹੋ ਰਹੇ ਹਨ। ਇਸੇ ਲਈ ਪ੍ਰਸ਼ਾਸਨ ਨੇ ਸਖਤ ਪ੍ਰਬੰਧ ਕੀਤੇ ਹਨ। ਇਨ੍ਹਾਂ ਵਿਚੋਂ ਇਕ ਹੈ, ਸਿਹਤਯਾਬ ਹੋਣ ਦਾ ਸਬੂਤ ਦੇਣਾ। ਮਾਸਕ ਪਾਉਣਾ ਅਤੇ ਸਮਾਜਕ ਦੂਰੀ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਰਾਸ਼ਟਰੀ ਸਿਹਤ ਪਰੀਸ਼ਦ ਨੇ ਦੱਸਿਆ ਕਿ ਚੀਨ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਲੋਕ ਦੇਸ਼ ਤੋਂ ਬਾਹਰੋਂ ਆਏ ਹਨ। ਚੀਨ ਵਿਚ ਮਹਾਮਾਰੀ ਕਾਰਨ ਹੁਣ ਤਕ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 83 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਹਨ। 

Lalita Mam

This news is Content Editor Lalita Mam