ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ 50 ਫੀਸਦੀ ਮਰੀਜ਼ਾਂ ਨੂੰ ਹੋ ਰਿਹੈ ਹਾਰਟ ਅਟੈਕ

05/14/2021 1:33:38 AM

ਲੰਡਨ-ਕੋਰੋਨਾ ਇਨਫੈਕਸ਼ਨ ਨੂੰ ਮਾਤ ਦੇ ਚੁੱਕੇ ਲੋਕਾਂ ਨੂੰ ਹੁਣ ਹਾਰਟ ਅਟੈਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲ ਹੀ 'ਚ ਆਕਸਫੋਰਡ ਯੂਨੀਵਰਸਿਟੀ ਦੇ ਕੀਤੇ ਗਏ ਖੋਜ 'ਚ ਪਤਾ ਲੱਗਿਆ ਹੈ ਕਿ ਠੀਕ ਹੋਣ ਦੇ ਇਕ ਮਹੀਨੇ ਦੇ ਅੰਦਰ ਹੀ 50 ਫੀਸਦੀ ਮਰੀਜ਼ਾਂ ਨੂੰ ਹਾਰਟ ਅਟੈਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕਈ ਵਾਰ ਰਿਕਵਰ ਮਰੀਜ਼ਾਂ 'ਚ ਬਲੱਡ ਪ੍ਰੈਸ਼ਰ ਦੇ ਅਚਾਨਕ ਵਧਣ ਜਾਂ ਘਟਣ ਵਰਗੀਆਂ ਦਿੱਕਤਾਂ ਹਨ।

ਇਹ ਵੀ ਪੜ੍ਹੋ-ਗੂਗਲ ਨੇ ਸਟਾਰਲਿੰਕ ਇੰਟਰਨੈੱਟ ਸੇਵਾ ਲਈ SpaceX ਤੋਂ ਜਿੱਤੀ ਕਲਾਊਡ ਡੀਲ

ਮਾਹਿਰਾਂ ਮੁਤਾਬਕ ਕੋਵਿਡ-19 ਦੀ ਇਨਫੈਕਸ਼ਨ ਸਰੀਰ 'ਚ ਇੰਫਲੇਮੇਸ਼ਨ ਨੂੰ ਟ੍ਰਿਗਰ ਕਰਦਾ ਹੈ ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਨਾਲ ਹੀ ਧੜਕਣ ਦੀ ਗਤੀ ਵੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਖੂਨ ਦਾ ਥੱਕਾ ਜੰਮਣ ਆਦਿ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਹਾਰਟ ਫੇਲੀਅਰ, ਬਲੱਡ ਪ੍ਰੈਸ਼ਰ ਦੀ ਦਿੱਕਤ ਅਤੇ ਧੜਕਣ ਦੀ ਗਤੀ ਤੇਜ਼ ਜਾਂ ਧੀਮੀ ਹੋਣ ਲੱਗਦੀ ਹੈ।

ਇਹ ਵੀ ਪੜ੍ਹੋ-ਨੇਪਾਲ : ਭਰੋਸੇ ਦੀ ਵੋਟ ਹਾਰਨ ਦੇ ਤਿੰਨ ਦਿਨ ਬਾਅਦ ਕੇ.ਪੀ. ਓਲੀ ਫਿਰ ਪ੍ਰਧਾਨ ਮੰਤਰੀ ਨਿਯੁਕਤ

ਇਸ ਤੋਂ ਇਲਾਵਾ ਫੇਫੜਿਆਂ 'ਚ ਖੂਨ ਦੇ ਥੱਕੇ ਜੰਮਣ ਕਾਰਣ ਹਾਰਟ 'ਤੇ ਬੁਰਾ ਅਸਰ ਪੈਂਦਾ ਹੈ। ਨੌਜਵਾਨਾਂ 'ਚ ਵੀ ਪ੍ਰੇਸ਼ਾਨੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਾਅਦ ਛਾਤੀ 'ਚ ਦਰਦ ਦੀ ਸ਼ਿਕਾਇਤ ਹੈ ਜਾਂ ਫਿਰ ਤੁਹਾਨੂੰ ਪਹਿਲਾਂ ਤੋਂ ਕੋਈ ਦਿਲ ਸੰਬੰਧੀ ਰੋਗ ਹੈ ਤਾਂ ਤੁਹਾਨੂੰ ਇਸ ਦੀ ਇਮੇਜਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਵਾਇਰਸ ਨੇ ਹਾਰਟ ਦੀਆਂ ਮਾਸਪੇਸ਼ੀਆਂ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ। ਹਲਕੇ ਲੱਛਣ ਵਾਲੇ ਮਰੀਜ਼ ਵੀ ਇਹ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ-ਸ਼੍ਰੀਲੰਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ 'ਚ ਭਾਰਤੀ ਪਰਿਵਾਰ ਗ੍ਰਿਫਤਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar