ਕਿਸਾਨ ਅੰਦੋਲਨ ਦੀ ਗੂੰਜ ਯੂਰਪੀਨ ਪਾਰਲੀਮੈਂਟ ਤੱਕ, ਕਿਸਾਨਾਂ ਦੇ ਹੱਕ ''ਚ ਰੋਸ ਪ੍ਰਦਰਸ਼ਨ (ਤਸਵੀਰਾਂ)

12/15/2020 6:03:30 PM

ਰੋਮ (ਕੈਂਥ): ਦੁਨੀਆ ਭਰ ਵਿੱਚ ਵਸਦੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਹੁਣ ਤੱਕ ਵੱਡੇ ਪੱਧਰ 'ਤੇ ਕਿਸਾਨ-ਮਜ਼ਦੂਰ ਸੰਘਰਸ਼ ਦੀ ਪਿੱਠ ਪੂਰਤੀ ਲਈ ਭਾਰਤੀ ਦੂਤਘਰਾਂ ਅੱਗੇ ਰੋਸ ਮੁਜ਼ਾਹਰੇ ਕਰ ਚੁੱਕੇ ਹਨ। ਬੈਲਜ਼ੀਅਮ ਦੀ ਹੀ ਨਹੀ ਪੂਰੇ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਵੀ ਯੂਰਪੀਨ ਪਾਰਲੀਮੈਂਟ ਸਾਹਮਣੇ ਇੱਕ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਜਿੱਥੇ ਬੈਲਜ਼ੀਅਮ ਦੇ ਕੋਨੇ-ਕੋਨੇ ਵਿੱਚੋ ਸੈਂਕੜੇ ਕਿਸਾਨ-ਮਜ਼ਦੂਰ ਹਿਤੈਸ਼ੀ ਲੋਕ ਪਹੁੰਚੇ, ਉੱਥੇ ਹਾਲੈਂਡ 'ਤੋਂ ਨੌਜਵਾਨ ਮੁੰਡੇ-ਕੁੜੀਆਂ ਦੇ ਇੱਕ ਵੱਡੇ ਜਥੇ ਨੇ ਬਹੁਤ ਹੀ ਗਰਮਜ਼ੋਸੀ ਨਾਲ ਸ਼ਿਰਕਤ ਕੀਤੀ, ਜਿਨ੍ਹਾਂ ਨੇ ਕਿਸਾਨ ਪੱਖੀ ਨਾਹਰਿਆਂ ਨਾਲ ਲਿਖੀਆਂ ਹੋਈਆਂ ਸਫੈਦ ਰੰਗ ਦੀਆਂ ਕੋਟੀਆਂ ਪਹਿਨੀਆਂ ਹੋਈਆਂ ਸਨ। 

ਸਾਰੇ ਬੁਲਾਰਿਆਂ ਨੇ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਬਾਰੇ ਸੰਖੇਪ ਵਿੱਚ ਚਾਨਣਾ ਪਾਉਂਦਿਆਂ ਯੂਰਪ ਭਰ ਦੇ ਪੰਜਾਬੀਆਂ ਵੱਲੋਂ ਸੰਘਰਸ਼ ਨਾਲ ਖੜਨ ਦਾ ਵਾਅਦਾ ਮੁੜ-ਮੁੜ ਦੁਹਰਾਇਆ। ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਜਰਮਨੀ ਤੋਂ ਭਾਈ ਗੁਰਚਰਨ ਸਿੰਘ ਗੁਰਾਇਆ, ਫਰਾਂਸ ਤੋਂ ਭਾਈ ਪ੍ਰਿਥੀਪਾਲ ਸਿੰਘ ਵਰਿਆਣਾ, ਹਾਲੈਂਡ ਤੋਂ ਸ: ਹਰਜੀਤ ਸਿੰਘ ਗਿੱਲ ਵੱਲੋਂ ਹਾਜਰੀ ਭਰੀ ਗਈ। ਜਰਮਨੀ 'ਤੋਂ ਹਰਦਵਿੰਦਰ ਸਿੰਘ, ਗੁਰਪਾਲ ਸਿੰਘ ਪਾਲਾ, ਅਵਤਾਰ ਸਿੰਘ ਜਰਮਨੀ, ਕੁਲਦੀਪ ਸਿੰਘ, ਹੌਲੈਂਡ ਤੋਂ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਫਰਾਂਸ ਤੋਂ ਸਤਨਾਮ ਸਿੰਘ, ਬੈਲਜ਼ੀਅਮ ਦੇ ਖੇਡ ਕਲੱਬਾਂ ਸ਼ੇਰੇ ਪੰਜਾਬ, ਚੜ੍ਹਦੀ ਕਲਾ ਐਨ ਆਰ ਆਈ ਅਤੇ ਜੰਗ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਇਸ ਮੁਜ਼ਾਹਰੇ ਵਿੱਚ ਹਿੱਸਾ ਲਿਆ। 

ਇਸ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਕਰਨ ਲਈ ਅਜਾਇਬ ਸਿੰਘ ਅਲੀਸ਼ੇਰ, ਕੁਲਵਿੰਦਰ ਸਿੰਘ ਮਿੰਟਾ, ਤਰਸੇਮ ਸਿੰਘ ਸ਼ੇਰਗਿੱਲ, ਜਗਦੀਸ਼ ਸਿੰਘ ਗਰੇਵਾਲ, ਹਾਕਮ ਸਿੰਘ, ਪ੍ਰਤਾਪ ਸਿੰਘ, ਬਲਿਹਾਰ ਸਿੰਘ, ਗੁਰਬੰਦਨ ਸਿੰਘ ਲਾਲੀ, ਮਨਜੀਤ ਸਿੰਘ, ਸੁਰਜੀਤ ਸਿੰਘ ਖਹਿਰਾ, ਪ੍ਰਿਤਪਾਲ ਸਿੰਘ ਪਟਵਾਰੀ, ਅਵਤਾਰ ਸਿੰਘ ਛੋਕਰ, ਗੁਰਦਾਵਰ ਸਿੰਘ ਗਾਬਾ, ਭਾਈ ਕਰਨੈਲ ਸਿੰਘ, ਡਾਕਟਰ ਦਲਜੀਤ ਸਿੰਘ, ਜਸਪਾਲ ਸਿੰਘ ਗੈਂਟ, ਗੁਰਦੇਵ ਸਿੰਘ ਗੈਂਟ, ਸੁਰਿੰਦਰ ਸਿੰਘ, ਪਾਵਰਲਿਫਟਰ ਤੀਰਥ ਰਾਮ, ਕ੍ਰਿਪਾਲ ਸਿੰਘ ਬਾਜਵਾ ਲੋਕ ਇੰਨਸਾਫ ਪਾਰਟੀ, ਸੁਖਦੇਵ ਸਿੰਘ ਐਂਟਵਰਪਨ, ਜਸਵਿੰਦਰ ਸਿੰਘ ਸਮਰਾ, ਚਰਨਜੀਤ ਸਿੰਘ ਬਰਨਾਲਾ, ਪ੍ਰੀਤੀ ਕੌਰ ਬਾਠ ਅਤੇ ਅਮਰਜੀਤ ਸਿੰਘ ਹਠੂਰ ਅਤੇ ਨੌਜਵਾਨਾਂ ਵਿੱਚੋਂ ਨਵਜੋਤ ਸਿੰਘ, ਮਨਜੋਤ ਸਿੰਘ ਮੋਹੀ, ਹਰਮਨ ਬਠਲਾ, ਮਨਜਿੰਦਰ ਦੋਸਾਂਝ, ਹਰਵੀਰ ਚਾਹਲ, ਸੁਖਦੇਵ ਗੈਰੀ, ਜੱਸੀ ਸ਼ੇਰਗਿੱਲ, ਗਗਨ ਹੁੰਦਲ, ਲਖਵੀਰ ਨੱਤ, ਸਿਮਰਨਦੀਪ ਕੌਰ ਕਨੋਕੇ ਅਤੇ ਚੰਨਾਂ ਬੈਂਸ ਨੇ ਅਹਿਮ ਯੋਗਦਾਨ ਪਾਇਆ।

ਉਪਰੋਕਤ ਆਗੂਆਂ ਤੋਂ ਇਲਾਵਾ ਬੈਲਜ਼ੀਅਮ 'ਤੋ ਸਾਰੇ ਗੁਰਦੁਆਰਾ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਨੇ ਹਿੱਸਾ ਲਿਆ ਤੇ ਗੁਰਦੁਆਰਾ ਸਾਹਿਬ ਗੈਂਟ ਅਤੇ ਕਨੋਕੇ ਵੱਲੋਂ ਚਾਹ ਪਕੌੜਿਆਂ ਦੀ ਸੇਵਾ ਕੀਤੀ ਗਈ ਅਤੇ ਗੈਂਟ ਦੇ ਭਾਰਤੀ ਰੈਸਟੋਰੈਂਟ ਕਰੀ ਹਾਊਸ ਵੱਲੋਂ ਸੰਗਤਾਂ ਲਈ ਸੈਂਡਵੈਚ ਵਰਤਾਏ ਗਏ। ਕੁੱਝ ਪੰਜਾਬੀਆਂ ਵੱਲੋਂ ਅਪਣੇ ਪੱਧਰ 'ਤੇ ਵੀ ਲੰਗਰਾਂ ਅਤੇ ਚਾਹ ਦੀ ਸੇਵਾ ਕੀਤੀ ਗਈ। ਲਿੰਮਬੁਰਗ ਸੂਬੇ ਦੇ ਟੋਂਗਰਨ ਸ਼ਹਿਰ ਵਿੱਚੋਂ ਆਏ ਪਵਨ ਅਤੇ ਰਾਣੇ ਵੱਲੋਂ ਲਿਆਂਦੇ ਪ੍ਰਸ਼ਾਦੇ ਅਤੇ ਥਰਮੋਸਾਂ ਵਿੱਚਲੀ ਚਾਹ ਨੇ ਜਿੱਥੇ ਕੁੱਝ ਮੁਜ਼ਾਹਰਾਕਾਰੀਆਂ ਨੂੰ ਨਿੱਘ ਦਿੱਤਾ ਉੱਥੇ ਖੁੱਲ੍ਹੇ ਆਸਮਾਨ ਹੇਠ ਸੌਂਦੇ ਕਈ ਬੇਘਰੇ ਲੋਕਾਂ ਲਈ ਕਿਸੇ ਨਿਆਮਤ ਨਾਲੋਂ ਘੱਟ ਨਹੀ ਸੀ। ਰੋਸ ਪ੍ਰਦਰਸ਼ਨ ਦੇ ਅਖੀਰ ਵਿੱਚ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੇ ਆਈਆਂ ਸਮੂਹ ਸੰਗਤਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਅਨ ਅਖ਼ਬਾਰ ਨੇ ਵਿਦੇਸ਼ਾਂ 'ਚ ਡ੍ਰੈਗਨ ਦੀ ਘੁਸਪੈਠ ਦਾ ਕੀਤਾ ਪਰਦਾਫਾਸ਼

ਦੀਪ ਸਿੱਧੂ ਅਤੇ ਬਦਲੀ ਪੰਜਾਬੀ ਗਾਇਕੀ ਦਾ ਅਸਰ ਵੀ ਪਿਆ ਸੱਤ ਸਮੁੰਦਰੋਂ ਪਾਰ
ਸਟੇਜ ਤੋਂ ਬੇਸੱਕ ਆਪੋ ਆਪਣੇ ਤਰੀਕੇ ਨਾਲ ਆਗੂ ਸੰਬੋਧਨ ਕਰਦੇ ਰਹੇ ਪਰ ਮੁੱਦਾ ਕਿਸਾਨੀ ਦਾ ਹੀ ਭਾਰੂ ਰਿਹਾ। ਜਦ ਜਗਦੀਪ ਸਿੰਘ ਦੀਪਾ ਨਾਮ ਦੇ ਨੌਜਵਾਨ ਅਪਣੀ ਤਕਰੀਰ ਵਿੱਚ ਕਿਸਾਨ ਵਿਰੋਧੀ ਬਿਲਾਂ ਤੋਂ ਅੱਗੇ ਵਧ ਆਪਣੀ ਹੋਂਦ ਦੀ ਗੱਲ ਕੀਤੀ ਤਾਂ ਲੱਗਿਆ ਕਿ ਨੌਜਵਾਨ  ਅਦਾਕਾਰ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਦੀਆਂ ਦੂਰ ਅੰਦੇਸ਼ ਗੱਲਾਂ ਦਾ ਅਸਰ ਬਹੁਤ ਦੂਰ ਤੱਕ ਹੋ ਚੁੱਕਾ ਹੈ। ਰੋਸ ਪ੍ਰਦਰਸ਼ਨ ਬਾਅਦ ਨੌਜਵਾਨਾਂ ਵੱਲੋਂ ਘੁੰਮਾਈਆਂ ਮਹਿੰਗੀਆਂ ਗੱਡੀਆਂ ਅਤੇ ਮੁੱਲ ਦੀਆਂ ਪੰਜਾਬੀ ਨਾਂਵਾ ਵਾਲੀਆਂ ਨੰਬਰ ਪਲੇਟਾਂ ਜਸਟਿਸ ਕਾਟਜੂ ਦੇ ਟਵੀਟ ਦਾ ਜਵਾਬ ਦਿੰਦੀਆਂ ਨਜ਼ਰ ਆਈਆਂ ਕਿ ਪੰਜਾਬ 'ਤੋਂ ਦਿੱਲੀ ਆਉਣ ਲਈ ਕਿਸਾਨਾਂ ਨੂੰ ਫੰਡਿੰਗ ਕੌਣ ਕਰ ਰਿਹਾ ਹੈ। ਨੌਜਵਾਨਾਂ ਨੇ ਗੱਡੀਆਂ ਵਿੱਚ ਕੁੱਝ ਗੇੜੇ ਜਰੂਰ ਦਿੱਤੇ ਪਰ ਗੱਡੀਆਂ ਵਿੱਚ ਚੱਲ ਰਹੇ ਗਾਣੇ ਬਦਲੀ ਹੋਈ ਨਵੀਂ ਇੰਨਕਲਾਬੀ ਪੰਜਾਬੀ ਗਾਇਕੀ ਦਾ ਅਸਰ ਕਬੂਲਦੇ ਨਜ਼ਰ ਆਏ।

ਨੋਟ- ਕਿਸਾਨ ਅੰਦੋਲਨ ਦੀ ਗੂੰਜ ਯੂਰਪੀਨ ਪਾਰਲੀਮੈਂਟ ਤੱਕ, ਖ਼ਬਰ ਬਾਰੇ ਦੱਸੋ ਆਪਣੀ ਰਾਏ।
 

Vandana

This news is Content Editor Vandana