ਯੂਰਪੀਅਨ ਹਵਾਬਾਜ਼ੀ ਏਜੰਸੀ ਨੇ ਬੋਇੰਗ 737 ਮੈਕਸ ਜਹਾਜ਼ ਨੂੰ ਉਡਾਣ ਭਰਨ ਦੀ ਦਿੱਤੀ ਮਨਜ਼ੂਰੀ

01/27/2021 10:55:44 PM

ਬਰਲਿਨ-ਕਈ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਜਹਾਜ਼ ਬੋਇੰਗ 737 ਮੈਕਸ ਦੇ ਸੋਧੇ ਹੋਏ ਐਡੀਸ਼ਨ ਨੂੰ ਯੂਰਪ 'ਚ ਉਡਾਣ ਬਹਾਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਯੂਰਪੀਅਨ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ਇਸ ਦੇ ਬਾਰੇ 'ਚ ਦੱਸਿਆ। ਇਸ ਜਹਾਜ਼ ਨਾਲ ਜੁੜੇ ਦੋ ਹਾਦਸਿਆਂ ਤੋਂ ਬਾਅਦ ਕਰੀਬ ਦੋ ਸਾਲ ਪਹਿਲਾਂ ਸਮੁੱਚੀ ਦੁਨੀਆ 'ਚ ਬੋਇੰਗ 737 ਮੈਕਸ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ

ਯੂਰਪੀਅਨ ਜਹਾਜ਼ ਸੁਰੱਖਿਆ ਏਜੰਸੀ (ਈ.ਏ.ਐੱਸ.ਏ.) ਨੇ ਜਹਾਜ਼ 'ਚ ਕੁਝ ਬਦਲਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ 'ਚ ਸਾਫਟਵੇਅਰ ਨੂੰ ਅਪਗ੍ਰੇਡ ਕਰਨਾ, ਇਲੈਕਟ੍ਰਿਕਲ ਪ੍ਰਣਾਲੀ 'ਤੇ ਫਿਰ ਤੋਂ ਕੰਮ ਕਰਨਾ, ਰੱਖ-ਰਖਾਅ ਦਾ ਕੰਮ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਨਵੇਂ ਸਿਰੇ ਤੋਂ ਸਿਖਲਾਈ ਦਾ ਹੁਕਮ ਵੀ ਸ਼ਾਮਲ ਹੈ। ਈ.ਏ.ਐੱਸ.ਏ. ਦੇ ਕਾਰਜਕਾਰੀ ਨਿਰਦੇਸ਼ਕ ਪੈਟ੍ਰਿਕ ਨੇ ਕਿਹਾ ਕਿ ਈ.ਏ.ਐੱਸ਼.ਏ. ਵੱਲ਼ੋਂ ਸੰਖੇਪ ਵਿਸ਼ਲੇਸ਼ਣ ਤੋਂ ਬਾਅਦ ਅਸੀਂ ਪਾਇਆ ਹੈ ਕਿ 737 ਮੈਕਸ ਨੂੰ ਸੇਵਾ ਬਹਾਲੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਸਵੈਚਾਲਤ ਫਲਾਈਟ ਕੰਟਰੋਲ ਸਿਸਟਮ 'ਚ ਬਦਲਾਅ ਨੂੰ ਫੈਡਰਲ ਹਵਾਬਾਜ਼ੀ ਜਹਾਜ਼ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ 737 ਮੈਕਸ ਜਹਾਜ਼ ਪਿਛਲੇ ਮਹੀਨੇ ਅਮਰੀਕਾ 'ਚ ਫਿਰ ਤੋਂ ਉਡਾਣ ਭਰਨ ਲੱਗਿਆ। ਬ੍ਰਾਜ਼ੀਲ ਅਤੇ ਕੈਨੇਡਾ ਨੇ ਵੀ ਇਸ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar