EU ਨੂੰ ਸਰਹੱਦ ਪਾਰ ਯਾਤਰਾ ''ਤੇ ਸਹਿਮਤੀ ਬਣਾਉਣੀ ਚਾਹੀਦੀ : ਸਪੇਨ

05/26/2020 7:04:21 PM

ਮੈਡ੍ਰਿਡ - ਸਪੇਨ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਰਪੀ ਸੰਘ (ਈ. ਯੂ.) ਦੇ ਮੈਂਬਰਾਂ ਨੂੰ ਸਰਹੱਦਾਂ ਖੋਲਣ, ਸ਼ੈਨੇਗਨ ਖਿੱਤਿਆਂ ਵਿਚ ਯਾਤਰਾ ਦੀ ਆਜ਼ਾਦੀ ਦੇਣ ਅਤੇ ਉਸ ਦੇ ਬਾਹਰ ਦੇ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਸਮੂਹਿਕ ਸਹਿਮਤੀ ਬਣਾਉਣੀ ਚਾਹੀਦੀ ਹੈ। ਅਰਾਂਚਾ ਗੋਂਜਾਲਿਜ ਲਾਯਾ ਨੇ ਮੰਗਲਵਾਰ ਨੂੰ ਕਾਡੇਨਾ ਐਸ. ਈ. ਆਰ. ਰੇਡੀਓ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਈ. ਯੂ. ਦੇ ਦੇਸ਼ਾਂ ਵਿਚ ਅਲੱਗ-ਅਲੱਗ ਤਰੀਕਾਂ 'ਤੇ ਲਾਕਡਾਊਨ ਚਰਣਬੱਧ ਤਰੀਕੇ ਨਾਲ ਖੋਲੇ ਜਾਣ ਵਿਚਾਲੇ ਸਰਹੱਦ ਪਾਰ ਯਾਤਰਾ ਮੁੜ ਸ਼ੁਰੂ ਕਰਨ 'ਤੇ ਵੀ ਸਮੂਹਿਕ ਫੈਸਲਾ ਹੋਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਯੂਰਪੀ ਖਿੱਤਿਆਂ ਵਿਚ ਆਵਾਜਾਈ ਦੀ ਆਜ਼ਾਦੀ ਮੁੜ ਹਾਸਲ ਕਰਨ ਲਈ ਆਪਣੇ ਯੂਰਪੀ ਸਾਂਝੇਦਾਰਾਂ ਦੇ ਨਾਲ ਕੰਮ ਸ਼ੁਰੂ ਕਰਨਾ ਹੋਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਯੂਰਪੀ ਸੰਘ ਕਿੰਨਾਂ ਦੇਸ਼ਾਂ ਨੂੰ ਯਾਤਰਾ ਦੇ ਲਿਹਾਜ਼ ਨਾਲ ਸੁਰੱਖਿਅਤ ਮੰਨਦਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸਪੇਨ ਨੇ ਕਿਹਾ ਹੈ ਕਿ ਉਹ 1 ਜੁਲਾਈ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 2 ਹਫਤਿਆਂ ਤੱਕ ਲਾਜ਼ਮੀ ਤੌਰ 'ਤੇ ਇਕਤਾਂਵਾਸ ਵਿਚ ਰਹਿਣ ਦੇ ਨਿਯਮ ਨੂੰ ਖਤਮ ਕਰੇਗਾ। ਜ਼ਿਕਰਯੋਗ ਹੈ ਕਿ ਹੈ ਕਿ ਪ੍ਰਧਾਨ ਮੰਤਰੀ ਪੈਡ੍ਰੋ ਸਾਨਚੇਜ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਜੁਲਾਈ ਮਹੀਨੇ ਤੋਂ ਕੁਝ ਵਿਦੇਸ਼ੀਆਂ ਦਾ ਸੁਆਗਤ ਕਰਨ ਲਈ ਤਿਆਰ ਹੈ। ਉਥੇ ਹੀ ਸਪੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 282,480 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 26,837 ਦੀ ਮੌਤ ਹੋ ਗਈ ਹੈ ਅਤੇ 196,958 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ ਦੂਜੇ ਪਾਸੇ ਸਪੇਨ ਵਿਚ ਹੁਣ ਤੱਕ 3,556,567 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

Khushdeep Jassi

This news is Content Editor Khushdeep Jassi