ਕੈਨੇਡੀਅਨ ਨੇ ਕੀਤਾ ਆਸਟ੍ਰੇਲੀਅਨ ਪੁਲਸ 'ਤੇ ਹਮਲਾ, ਗ੍ਰਿਫਤਾਰ

02/02/2018 11:12:01 PM

ਸਿਡਨੀ— ਪੂਰਬੀ ਆਸਟ੍ਰੇਲੀਆ 'ਚ ਪੁਲਸ ਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਇਕ ਕੈਨੇਡੀਅਨ ਸੈਲਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਉਸ 'ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਨਿਊ ਸਾਊਥ ਵੇਲਜ਼ ਪੁਲਸ ਵਾਹਨ 'ਤੇ ਹਮਲਾ ਕੀਤਾ ਹੈ।
ਇਹ ਘਟਨਾ ਮਸ਼ਹੂਰ ਪਿਕਨਿਕ ਪਲੇਸ ਬਾਇਰਨ-ਬੇਅ, ਜੋ ਕਿ ਬ੍ਰਿਸਬੇਨ ਤੋਂ ਦੋ ਘੰਟੇ ਦੀ ਦੂਰੀ 'ਤੇ ਹੈ, 'ਚ ਵਾਪਰੀ। ਨਿਊ ਸਾਊਥ ਵੇਲਜ਼ ਪੁਲਸ ਦੇ ਅਧਿਕਾਰੀਆਂ ਨੂੰ ਬਾਇਰਨ-ਬੇਅ ਲਾਈਟਹਾਊਸ 'ਚੋਂ ਫੋਨ ਕਰਕੇ ਬੁਲਾਇਆ ਗਿਆ ਸੀ। ਇਸੇ ਦੌਰਾਨ ਇਕ ਬਿਨਾਂ ਕੱਪੜਿਆਂ ਦੇ ਵਿਅਕਤੀ ਨੇ ਪੁਲਸ ਦੀ ਕਾਰ 'ਤੇ ਹਮਲਾ ਕਰ ਦਿੱਤਾ। ਦੋਸ਼ੀ ਨੇ ਕਾਰ ਦੀ ਵਿੰਡ ਸ਼ੀਲਡ 'ਤੇ ਛਾਲ ਮਾਰ ਦਿੱਤੀ ਤੇ ਆਪਣਾ ਸਿਰ ਵਿੰਡ ਸ਼ੀਲਡ 'ਤੇ ਦੇ ਮਾਰਿਆ। 
ਇਸ ਦੌਰਾਨ ਪੁਲਸ ਨੂੰ ਵਿਅਕਤੀ ਨੂੰ ਕਾਬੂ ਕਰਨ ਲਈ ਸਖਤ ਮੁਸ਼ਕਤ ਕਰਨੀ ਪਈ। ਪੁਲਸ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਲੁਈਸ ਪੋਈਜ਼ੋਟ ਵਜੋਂ ਹੋਈ ਹੈ ਤੇ ਉਸ ਨੂੰ ਚਾਰ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ, ਜਿਸ 'ਚ ਡਿਊਟੀ ਦੌਰਾਨ ਪੁਲਸ 'ਤੇ ਹਮਲੇ ਦੇ ਦੋ ਦੋਸ਼ ਸ਼ਾਮਲ ਹਨ।