ਵਿਸ਼ਵ ਸਵੱਛਤਾ ਦਿਵਸ ''ਤੇ ਵਾਤਾਵਰਣ ਵਰਕਰ ਨਿਕਲੇ ਸਫਾਈ ਕਰਨ

09/21/2019 11:52:33 PM

ਪੈਰਿਸ - ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਤੋਂ ਇਕ ਦਿਨ ਬਾਅਦ ਸ਼ਨੀਵਾਰ ਨੂੰ ਵਿਸ਼ਵ ਭਰ 'ਚ ਹਜ਼ਾਰਾਂ ਦੀ ਗਿਣਤੀ 'ਚ ਸਵੈ-ਸੇਵੀ ਤੱਟਾਂ, ਪਾਰਕਾਂ ਅਤੇ ਨਦੀ ਦੇ ਕੰਢਿਆਂ ਦੀ ਸਫਾਈ ਕਰਨ ਲਈ ਨਿਕਲੇ। ਗਲੋਬਲ ਸਵੱਛਤਾ ਦਿਵਸ 'ਤੇ ਮਨੀਲਾ ਤੋਂ ਲੈ ਕੇ ਭੂ-ਮੱਧ ਸਾਗਰ ਤੱਕ ਵੱਡੀ ਗਿਣਤੀ 'ਚ ਲੋਕਾਂ ਨੇ ਵਿਸ਼ਵ ਭਰ 'ਚ ਪ੍ਰਦਰਸ਼ਨਾਂ ਅਤੇ ਸਵੱਛਤਾ ਗਤੀਵਿਧੀਆਂ 'ਚ ਹਿੱਸਾ ਲਿਆ ਅਤੇ ਵਾਤਾਵਰਣ 'ਤੇ ਤੁਰੰਤ ਕਾਰਵਾਈ ਕੀਤੇ ਜਾਣ ਦਾ ਜ਼ਿਕਰ ਕੀਤਾ।

ਫਰਾਂਸ 'ਚ ਸਵੈ-ਸੇਵਕਾਂ ਨੇ ਕੂੜੇ ਲਿਜਾਣ ਵਾਲਿਆਂ ਡੱਬਿਆਂ ਦੇ ਨਾਲ ਆਪਣੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਪਲਾਸਟਿਕ ਪ੍ਰਦੂਸ਼ਣ ਦੱਖਣੀ-ਪੂਰਬੀ ਏਸ਼ੀਆ 'ਚ ਇਕ ਵੱਡੀ ਸਮੱਸਿਆ ਹੈ ਪਰ ਇਹ ਸਮੱਸਿਆ ਵਿਸ਼ੇਸ਼ ਰੂਪ ਤੋਂ ਫਿਲੀਪੀਨ 'ਚ ਵਿਆਪਕ ਹੈ। ਫਿਲੀਪੀਨ ਦੀ ਰਾਜਧਾਨੀ 'ਚ ਲਗਭਗ 10 ਹਜ਼ਾਰ ਲੋਕਾਂ ਨੇ ਪ੍ਰਦੂਸ਼ਿਤ ਮਨੀਲਾ ਖਾੜੀ 'ਤੇ ਤੱਟ ਨੂੰ ਸਾਫ ਕੀਤਾ। ਵਿਅਤਨਾਮ ਦੀ ਰਾਜਧਾਨੀ ਹਨੋਈ 'ਚ, ਲਗਭਗ 1400 ਸਵੈ ਸੇਵਕਾਂ ਕੜਕਦੀ ਧੁੱਪ 'ਚ ਕੂੜਾ ਚੁੱਕਦੇ ਨਜ਼ਰ ਆਏ।

Khushdeep Jassi

This news is Content Editor Khushdeep Jassi