ਸ਼ਖਸ ਨੇ ਜਿੱਤਿਆ ਜੈਕਪਾਟ, 30 ਸਾਲ ਤੱਕ ਹਰ ਮਹੀਨੇ ਮਿਲਣਗੇ 8.59 ਲੱਖ ਰੁਪਏ

08/07/2019 5:55:35 PM

ਲੰਡਨ (ਬਿਊਰੋ)— ਇੰਗਲੈਂਡ ਵਿਚ ਰਹਿਣ ਵਾਲੇ ਸ਼ਖਸ ਦੀ ਕਿਸਮਤ ਅਚਾਨਕ ਚਮਕ ਪਈ। ਅਸਲ ਵਿਚ ਐਮਾਜ਼ਾਨ ਵਿਚ ਕੰਮ ਕਰਨ ਵਾਲੇ 24 ਸਾਲਾ ਡੀਨ ਥੋਮਸ ਵਾਈਮਜ਼ ਨੇ ਜੈਕਪਾਟ ਜਿੱਤਿਆ ਹੈ। ਇਸ ਜੈਕਪਾਟ ਨਾਲ ਉਹ ਪੂਰੀ ਜ਼ਿੰਦਗੀ ਐਸ਼ ਕਰ ਸਕਦਾ ਹੈ। ਅਸਲ ਵਿਚ ਡੀਨ ਐਮਾਜ਼ਾਨ ਦੇ ਟਰਾਂਸਪੋਰਟ ਵਿਭਾਗ ਵਿਚ ਕੰਮ ਕਰਦਾ ਸੀ। ਡੀਨ ਨੇ ਅਜਿਹਾ ਜੈਕਪਾਟ ਜਿੱਤਿਆ ਹੈ ਜਿਸ ਨਾਲ ਉਸ ਨੂੰ ਆਉਣ ਵਾਲੇ 30 ਸਾਲਾਂ ਤੱਕ ਹਰ ਮਹੀਨੇ 10 ਹਜ਼ਾਰ ਪੌਂਡ (8.59 ਲੱਖ ਰੁਪਏ) ਮਿਲਣਗੇ। ਜ਼ਿਕਰਯੋਗ ਹੈ ਕਿ ਅਜਿਹੀ ਜ਼ਬਰਦਸਤ ਲਾਟਰੀ ਜਿੱਤਣ ਵਾਲੇ ਡੀਨ ਪਹਿਲੇ ਸ਼ਖਸ ਹਨ।

ਡੀਨ ਨੇ ਦੱਸਿਆ ਕਿ ਉਸ ਨੇ ਦਫਤਰ ਵਿਚ ਜਦੋਂ ਬ੍ਰੇਕ ਦੌਰਾਨ ਆਪਣਾ ਫੋਨ ਚੈੱਕ ਕੀਤਾ ਤਾਂ ਉਸ ਨੂੰ ਜੈਕਪਾਟ ਜਿੱਤਣ ਦੇ ਬਾਰੇ ਵਿਚ ਖਬਰ ਲੱਗੀ। ਜੈਕਪਾਟ ਜਿੱਤਣ ਦੇ ਬਾਰੇ ਵਿਚ ਪੁਸ਼ਟੀ ਹੁੰਦੇ ਹੀ ਡੀਨ ਐੱਚ.ਆਰ. ਕੋਲ ਨੌਕਰੀ ਛੱਡਣ ਦੀ ਗੱਲ ਕਰਨ ਲਈ ਗਿਆ। ਪਹਿਲਾਂ ਜਦੋਂ ਡੀਨ ਨੇ ਐੱਚ.ਆਰ. ਨੂੰ ਨੌਕਰੀ ਛੱਡਣ ਦਾ ਕਾਰਨ ਦੱਸਿਆ ਤਾਂ ਉਨ੍ਹਾਂ ਨੂੰ ਵੀ ਭਰੋਸਾ ਨਹੀਂ ਹੋਇਆ ਪਰ ਡੀਨ ਨੇ ਆਪਣੇ leaving letter ਵਿਚ ਜੈਕਪਾਟ ਜਿੱਤਣ ਵਾਲੀ ਗੱਲ ਨੂੰ ਸਾਫ ਕਰ ਦਿੱਤਾ।

ਡੀਨ ਨੇ ਦੱਸਿਆ ਕਿ ਉਹ ਜੈਕਪਾਟ ਦੇ ਪੈਸਿਆਂ ਨਾਲ ਡਿਜ਼ਨੀਲੈਂਡ ਘੁੰਮਣਾ ਚਾਹੁੰਦੇ ਹਨ। ਇਸ ਦੇ ਇਲਾਵਾ ਉਹ ਛੋਟੇ ਭਰਾ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ। ਡੀਨ ਹੁਣ ਆਪਣੀ ਪਸੰਦ ਦੀ ਨੌਕਰੀ ਕਰਨਾ ਚਾਹੁੰਦਾ ਹੈ। ਲੋਕਾਂ ਸਮੇਤ ਖੁਦ ਡੀਨ ਵੀ ਆਪਣੀ ਖੁਸ਼ਨਸੀਬੀ ਨੂੰ ਦੇਖ ਕੇ ਹੈਰਾਨ ਹੈ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਕੋਲ ਇੰਨੇ ਜ਼ਿਆਦਾ ਪੈਸੇ ਹੋਣਗੇ।

Vandana

This news is Content Editor Vandana