ਰੱਸੀ ’ਚ ਫਸੀ ਦੁਰਲੱਭ ਨਸਲ ਦੀ ਵ੍ਹੇਲ ਨੇ ਦਿੱਤਾ ਬੱਚੇ ਨੂੰ ਜਨਮ

12/08/2021 1:08:13 AM

ਸੇਵਨਨਾਹ (ਅਮਰੀਕਾ) - ਵਿਗਿਆਨੀਆਂ ਨੇ ਇਕ ਲਗਭਗ ਖਤਮ ਹੋ ਚੁੱਕੀ ਰਾਈਟ ਵ੍ਹੇਲ ਇਕ ਨਵਜੰਮੇ ਬੱਚੇ ਨਾਲ ਤੈਰਦੇ ਦੇਖਿਆ ਗਿਆ, ਜਿਸ ਤੋਂ ਪੁਸ਼ਟੀ ਕੀਤੀ ਗਈ ਹੈ ਕਿ ਦੱਖਣ-ਪੂਰਬੀ ਅਮਰੀਕਾ ਦੇ ਅਟਲਾਂਟਿਕ ਮਹਾਸਾਗਰ ਖੇਤਰ ਵਿਚ ਇਸ ਨਸਲ ਦੀ ਵ੍ਹੇਲ ਪਾਈ ਜਾ ਸਕਦੀ ਹੈ। ਇਹ ਵ੍ਹੇਲ ਮਾਰਚ ਵਿਚ ਮੱਛੀ ਫੜਨ ਵਾਲੀ ਇਕ ਰੱਸੀ ਵਿਚ ਫਸ ਗਈ ਸੀ ਅਤੇ ਉਸਨੂੰ ਮੂੰਹ ਵਿਚ ਘੁੱਟ ਕੇ ਹੀ ਤੈਰ ਰਹੀ ਸੀ। ਅਜਿਹਾ ਅਨੁਮਾਨ ਹੈ ਕਿ ਉਸਨੇ ਰੱਸੀ ਵਿਚ ਫਸੇ ਹੋਣ ਦੌਰਾਨ ਨਵਜੰਮੀ ਰਾਈਟ ਵ੍ਹੇਲ ਨੂੰ ਜਨਮ ਦਿੱਤਾ। ਪ੍ਰਜਨਨ ਦੇ ਮੌਸਮ ਵਿਚ ਇਥੇ ਦੂਸਰੀ ਰਾਈਟ ਵ੍ਹੇਲ ਦੇ ਜਨਮ ਦੀ ਪੁਸ਼ਟੀ ਹੋਈ ਹੈ, ਜੋ ਦਸੰਬਰ ਤੋਂ ਮਾਰਚ ਤੱਕ ਚਲਦਾ ਹੈ।

‘ਜਾਰਜੀਆ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਜ’ ਦੇ ਇਕ ਜੰਗਲੀ ਜੀਵ ਵਿਗਿਆਨੀ ਕਲੇ ਜਾਰਜ ਨੇ ਦੱਸਿਆ ਕਿ ਨਵਜੰਮੇ ਰਾਈਟ ਵ੍ਹੇਲ ਨੂੰ ਉਸਦੀ ਮਾਂ ਨਾਲ ਵੀਰਵਾਰ ਨੂੰ ਹਵਾਈ ਸਰਵੇਖਣ ਦਲ ਨੇ ਜਾਰਜੀਆਕੋਲ ਕੰਬਰਲੈਂਡ ਆਈਲੈਂਡ ’ਤੇ ਦੇਖਿਆ ਸੀ। ਨਵਜੰਮੇ ਵ੍ਹੇਲ ਸਿਹਤਮੰਦ ਮਲੂਮ ਹੁੰਦੀ ਹੈ। ਉੱਤਰੀ ਅਟਲਾਂਟਿਕ ਵਿਚ ਰਾਈਟ ਵ੍ਹੇਲ ਤੇਜ਼ੀ ਨਾਲ ਖਤਮ ਹੋ ਰਹੀਆਂ ਹਨ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਹੁਣ ਉਨ੍ਹਾਂ ਦੀ ਗਿਣਤੀ 350 ਤੋਂ ਵੀ ਘੱਟ ਹੈ। ਬਾਲਗ ਮਾਦਾਵਾਂ ਜਨਮ ਦੇਣ ਲਈ ਹਰ ਸਾਲ ਸਰਦੀਆਂ ਵਿਚ ਜਾਰਜੀਆ ਅਤੇ ਫਲੋਰਿਡਾ ਤੋਂ ਗਰਮ ਪਾਣੀ ਵਿਚ ਪ੍ਰਵਾਸ ਕਰਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati