ਭਾਰਤ ਸਮੇਤ 4 ਦੇਸ਼ਾਂ ਲਈ ''ਅਮੀਰਾਤ'' ਨੇ 7 ਅਗਸਤ ਤੱਕ ਉਡਾਣਾਂ ਕੀਤੀਆਂ ਮੁਅੱਤਲ

07/29/2021 11:07:05 AM

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਜਾਣ ਦੇ ਚਾਹਵਾਨ ਲੋਕਾਂ ਨੂੰ ਹਾਲੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੁਬਈ ਦੀ ਪ੍ਰਮੁੱਖ ਐਮੀਰੇਟਸ ਏਅਰਲਾਈਨਜ਼ ਨੇ ਆਪਣੇ ਤਾਜ਼ਾ ਟ੍ਰੈਵਲ ਅਪਡੇਟ ਵਿਚ ਪਾਬੰਦੀ 7 ਅਗਸਤ ਤੱਕ ਵਧਾ ਦਿੱਤੀ ਹੈ। ਇਹ ਨਿਯਮ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ 'ਤੇ ਲਾਗੂ ਹੋਵੇਗਾ। ਭਾਰਤ ਵਿਚ ਲੱਖਾਂ ਲੋਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੇ ਬੈਨ ਕਾਰਨ ਫਸੇ ਹੋਏ ਹਨ।

ਅਜਿਹੇ ਲੋਕ ਜੋ ਇਹਨਾਂ ਦੇਸ਼ਾਂ ਤੋਂ ਪਿਛਲੇ 14 ਦਿਨ ਵਿਚ ਹੋ ਕੇ ਪਹੁੰਚਣਗੇ, ਉਹਨਾਂ ਨੂੰ ਵੀ ਦੁਬਈ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਯੂ.ਏ.ਈ. ਦੇ ਨਾਗਰਿਕਾਂ, ਗੋਲਡਨ ਵੀਜ਼ਾ ਧਾਰਕਾਂ ਅਤੇ ਡਿਪਲੋਮੈਟਿਕ ਮਿਸ਼ਨ ਨਾਲ ਜੁੜੇ ਲੋਕਾਂ ਨੂੰ ਇਸ ਪਾਬੰਦੀ ਤੋਂ ਛੋਟ ਹੋਵੇਗੀ।ਗਲਫ ਨਿਊਜ਼ ਮੁਤਾਬਕ  ਯੂ.ਏ.ਈ. ਦੇ ਨੈਸ਼ਨਲ ਐਮਰਜੈਂਸੀ ਕ੍ਰਾਇਸਿਸ ਅਤੇ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਨੇ 22 ਅਪ੍ਰੈਲ ਨੂੰ ਭਾਰਤ ਤੋਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ। ਇਹ ਪਾਬੰਦੀ ਜਾਰੀ ਹੈ ਅਤੇ ਹਾਲੇ ਏਤਿਹਾਦ ਏਅਰਵੇਜ਼ ਨੇ ਪਾਬੰਦੀ ਨੰ 2 ਅਗਸਤ ਤੱਕ ਵਧਾ ਦਿੱਤੀ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਰਕਾਰ ਨੇ 'ਵਰਕ ਪਰਮਿਟ' ਦੀ ਚੋਰ ਬਜ਼ਾਰੀ ਰੋਕਣ ਲਈ ਕਾਨੂੰਨ 'ਚ ਕੀਤੀ ਸੋਧ

ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਕੋਰੋਨਾ ਵਾਇਰਸ ਦੀ 'ਰੈੱਡ ਲਿਸਟ' ਵਿਚ ਸ਼ਾਮਲ ਦੇਸ਼ਾਂ ਦੀ ਯਾਤਰਾ ਕੀਤੀ ਤਾਂ ਉਹਨਾਂ ਨੂੰ 3 ਸਾਲ ਲਈ ਯਾਤਰਾ ਕਰਨ 'ਤੇ ਪਾਬੰਦੀ ਲਗਾਈ ਜਾਵੇਗੀ। ਇੱਥੇ ਦੱਸ ਦਈਏ ਕਿ ਪਿਛਲੇ ਕਰੀਬ 3 ਮਹੀਨੇ ਤੋਂ ਲੱਖਾਂ ਯਾਤਰੀ ਭਾਰਤ ਜਾਣ ਦੇ ਇੰਤਜ਼ਾਰ ਵਿਚ ਹਨ। ਅਗਲਾ ਫ਼ੈਸਲਾ ਆਉਣ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਪਵੇਗਾ।

ਨੋਟ- ਅਮੀਰਾਤ ਦੇ ਉਡਾਣਾਂ ਮੁਅੱਤਲੀ ਫ਼ੈਸਲੇ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana