ਕੈਨੇਡਾ ’ਚ ਗਣਤੰਤਰ ਦਿਵਸ ਦੀ ਗੂੰਜ, ਦੂਤਘਰ ਦੇ ਅਧਿਕਾਰੀ ਵੀ ਪੁੱਜੇ

02/02/2019 1:07:21 PM

ਜਲੰਧਰ, (ਧਵਨ)– ਕੈਨੇਡੀਅਨ ਇੰਡੀਅਨ ਐਸੋਸੀਏਸ਼ਨ ਵੱਲੋਂ ਮਿਲਟਨ, ਓਂਟਾਰੀਓ (ਕੈਨੇਡਾ) ਵਿਚ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ। ਸਭ ਤੋਂ ਪਹਿਲਾਂ ਕੈਨੇਡਾ ਅਤੇ ਭਾਰਤ ਦਾ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਮਿਲਟਨ ਦੇ ਮੇਅਰ ਗਾਰਡਨ ਕਾਰਟਜ ਭਾਰਤ ਦੇ ਕੌਂਸਲੇਟ ਜਨਰਲ ਦਫਤਰ ਦੇ ਕੌਂਸਲਰ ਡੀ. ਪੀ. ਸਿੰਘ, ਸੰਸਦ ਮੈਂਬਰ ਲੀਜਾਰਾਇਤ, ਸਾਬਕਾ ਓਲੰਪੀਅਨ ਖਿਡਾਰੀ ਪਰਮ ਗਿੱਲ, ਲਿਬਰਲ ਪਾਰਟੀ ਦੇ ਉਮੀਦਵਾਰ ਆਦਮਵੈਨ ਅਤੇ ਹੋਰਾਂ ਨੇ ਸਮਾਗਮ ’ਚ ਸ਼ਮੂਲੀਅਤ ਕੀਤੀ।

ਕੈਨੇਡੀਅਨ ਇੰਡੀਅਨ ਐਸੋਸੀਏਸ਼ਨ ਇਕ ਗੈਰ-ਲਾਭਕਾਰੀ ਸੰਗਠਨ ਹੈ, ਜੋ ਸਮੇਂ-ਸਮੇਂ ’ਤੇ ਭਾਰਤ ਨਾਲ ਜੁੜੇ ਪ੍ਰਮੁੱਖ ਤਿਉਹਾਰਾਂ ਦਾ ਆਯੋਜਨ ਕਰਦਾ ਹੈ। ਐਸੋਸੀਏਸ਼ਨ ਦਾ ਉਦੇਸ਼ ਭਾਰਤ ਦੀ ਸੱਭਿਅਤਾ ਨੂੰ ਉਤਸ਼ਾਹਤ ਕਰਨਾ ਹੈ ਅਤੇ ਨਾਲ ਹੀ ਭਾਰਤ ਤੇ ਕੈਨੇਡਾ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਇਸ ਮੌਕੇ ਮਿਸ ਅੰਜੁਲ ਸ਼ਰਮਾ ਨੇ ਕੱਥਕ ਨਾਚ ਪੇਸ਼ ਕੀਤਾ ਅਤੇ ਪੰਜਾਬੀ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ। ਅਨਮੋਲ ਮਹਾਦਿਕ ਅਤੇ ਚੰਦਾ ਨੇ ਰਾਸ਼ਟਰ ਭਗਤੀ ਦੇ ਗੀਤਾਂ ’ਤੇ ਬੱਚਿਆਂ ਨਾਲ ਡਾਂਸ ਪੇਸ਼ ਕੀਤਾ।ਗਣਤੰਤਰ ਦਿਵਸ ਸਮਾਰੋਹ ਨੂੰ ਸਫਲ ਬਣਾਉਣ ਵਿਚ ਸੀ. ਆਈ. ਏ. ਦੀ ਸੈਕਰੇਟਰੀ ਹਾਸੂ, ਖਜ਼ਾਨਚੀ ਜਿਗਰ ਪਟੇਲ, ਨਲੇਸ਼ ਪਟੇਲ, ਨਿਕ ਠੱਕਰ, ਇੰਦੂ ਵਰਮਾ, ਚਿਰਾਗ ਸ਼ਾਹ ਅਤੇ ਹੋਰਾਂ ਦਾ ਯੋਗਦਾਨ ਰਿਹਾ।