ਇਸ ਦੇਸ਼ ''ਚ ਰਹਿੰਦੇ ਨੇ ਸਭ ਤੋਂ ਵਧ ਉਮਰ ਦੇ ਲੋਕ ਪਰ ਇਕੱਲੇ, ਜਾਣੋ ਕਿਉਂਂ

12/03/2017 3:20:39 PM

ਟੋਕੀਓ— ਦੁਨੀਆ 'ਚ ਸਭ ਵਧ ਉਮਰ ਦੇ ਲੋਕ ਜਾਪਾਨ 'ਚ ਰਹਿੰਦੇ ਹਨ। ਉਨ੍ਹਾਂ ਦੀ ਉਮਰ ਭਾਵੇਂ ਲੰਬੀ ਹੁੰਦੀ ਹੈ ਪਰ ਇਹ ਲੋਕ ਖੁਸ਼ ਨਹੀਂ ਰਹਿੰਦੇ। ਵੱਡੀ ਗਿਣਤੀ 'ਚ ਲੋਕ ਇਕੱਲੇ ਰਹਿਣਾ ਹੀ ਪਸੰਦ ਕਰਦੇ ਹਨ। ਮੌਤ ਹੋ ਜਾਣ ਮਗਰੋਂ ਕੁੱਝ ਲੋਕਾਂ ਦਾ ਅੰਤਮ ਸਸਕਾਰ ਵੀ ਨਹੀਂ ਹੁੰਦਾ ਤੇ ਕਈਆਂ ਦੀਆਂ ਲਾਸ਼ਾਂ ਸੜਦੀਆਂ ਰਹਿੰਦੀਆਂ ਹਨ। 
ਇਸ ਦੇਸ਼ 'ਚ 27 ਫੀਸਦੀ ਤੋਂ ਵਧੇਰੇ ਲੋਕ 65 ਸਾਲ ਤੋਂ ਵੱਡੀ ਉਮਰ ਦੇ ਹਨ। ਬਹੁਤ ਸਾਰੇ ਨੌਜਵਾਨ ਇਕੱਲੇ ਰਹਿਣਾ ਹੀ ਪਸੰਦ ਕਰਦੇ ਹਨ ਅਜਿਹੇ 'ਚ ਇਸ ਤਰ੍ਹਾਂ ਅੰਤ ਹੋਣਾ ਸਾਧਾਰਣ ਗੱਲ ਹੈ। ਬੀਤੇ ਦਿਨੀਂ ਇਕ ਬਜ਼ੁਰਗ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼ 3 ਹਫਤਿਆਂ ਤਕ ਰੁਲਦੀ ਰਹੀ ਤੇ ਜਦ ਟੀਮ ਇਸ ਲਾਸ਼ ਨੂੰ ਚੁੱਕਣ ਆਈ ਤਾਂ ਇਸ 'ਚ ਕੀੜੇ ਪੈ ਚੁੱਕੇ ਸਨ। ਇਸ ਸਮੇਂ ਦੇਸ਼ 'ਚ 14.5 ਫੀਸਦੀ ਆਬਾਦੀ ਇਕੱਲੀ ਰਹਿ ਰਹੀ ਹੈ ਤੇ ਲੋਕ ਵਿਆਹ ਕਰਵਾਉਣ ਤੋਂ ਦੂਰ ਭੱਜਦੇ ਹਨ। ਲੋਕ ਕੰਮ ਕਰਨ 'ਤੇ ਵਧੇਰੇ ਧਿਆਨ ਦਿੰਦੇ ਹਨ। ਜੇਕਰ ਅਜਿਹਾ ਹੀ ਹਾਲ ਰਿਹਾ ਤਾਂ 2030 ਤਕ ਹਰ ਤੀਸਰੇ ਵਿਅਕਤੀ 'ਚੋਂ ਇਕ ਵਿਅਕਤੀ ਕੁਆਰਾ ਰਹੇਗਾ।