ਚੋਟੀ ਕਮਾਂਡਰ ਸਣੇ 8 ਤਾਲੀਬਾਨੀ ਅੱਤਵਾਦੀ ਢੇਰ

12/06/2018 2:13:59 AM

ਮੈਮਾਨਾ— ਅਫਗਾਨਿਸਤਾਨ ਦੇ ਫਰਯਾਬ ਸੂਬੇ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਦੇ ਹਮਲੇ 'ਚ ਚੋਟੀ ਕਮਾਂਡਰ ਸਣੇ 8 ਤਾਲੀਬਾਨੀ ਅੱਤਵਾਦੀ ਮਾਰੇ ਗਏ ਤੇ 10 ਜ਼ਖਮੀ ਹੋ ਗਏ। ਇਸ ਦੌਰਾਨ 2 ਜਵਾਨ ਵੀ ਜ਼ਖਮੀ ਹੋ ਗਏ।
ਫੌਜ  ਬੁਲਾਰਾ ਅਬਦੁਲ ਹਾਦੀ ਜਮਾਲ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਕਵਾਰਘਰ ਜ਼ਿਲੇ 'ਚ ਅੱਤਵਾਦੀਆਂ ਦੇ ਟਿਕਾਣੇ 'ਤੇ ਸਵੇਰੇ ਹਮਲਾ ਕੀਤਾ। ਇਸ ਦੌਰਾਨ 8 ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਖਿਲਾਫ ਮੰਗਲਵਾਰ ਦੇਰ ਰਾਤ ਕਵਾਰਘਨ ਤੇ ਅੰਦਖੋਈ 'ਚ ਮੁਹਿੰਮ ਚਲਾਈ ਗਈ ਸੀ। ਬੁਲਾਰਾ ਨੇ ਕਿਹਾ  ਕਿ ਇਨ੍ਹਾਂ ਖੇਤਰਾਂ 'ਚ ਅੱਤਵਾਦੀਆਂ ਦੇ ਖਾਤਮ ਹੋਣ ਮੁਹਿੰਮ ਚਲਾਈ ਜਾਵੇਗੀ।

Inder Prajapati

This news is Content Editor Inder Prajapati