ਮਿਸਰ ''ਚ ਸੰਸਦੀ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ

10/24/2020 5:39:29 PM

ਕਾਹਿਰਾ- ਮਿਸਰ ਵਿਚ ਸੰਸਦੀ ਚੋਣਾਂ ਦੇ ਪਹਿਲੇ ਪੜਾਅ ਤਹਿਤ ਸ਼ਨੀਵਾਰ ਨੂੰ ਚੋਣਾਂ ਸ਼ੁਰੂ ਹੋਈਆਂ। ਹਾਊਸ ਆਫ ਰੀਪ੍ਰੈਜ਼ੈਨਟੇਟਿਵ ਵਿਚ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਸਿਸੀ ਦੇ ਸਮਰਥਕਾਂ ਦੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 

ਅਜਿਹੇ ਸਮੇਂ ਵਿਚ ਇਹ ਚੋਣਾਂ ਹੋ ਰਹੀਆਂ ਹਨ ਜਦ ਅਰਬ ਦੁਨੀਆ ਦੇ ਸਭ ਤੋਂ ਵੱਡੇ ਆਬਾਦੀ ਵਾਲੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਮਾਮੂਲੀ ਵਾਧਾ ਹੋ ਰਿਹਾ ਹੈ ਅਤੇ ਅਧਿਕਾਰੀਆਂ ਨੇ ਮਹਾਮਾਰੀ ਦੀ ਦੂਜੀ ਲਹਿਰ ਦੀ ਚਿਤਾਵਨੀ ਦਿੱਤੀ ਹੈ। 

ਚੋਣ ਅਧਿਕਾਰੀਆਂ ਨੇ ਕਿਹਾ ਕਿ ਅਗਸਤ ਵਿਚ ਸੈਨੇਟ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਚਿਹਰਾ ਢਕਣ ਲਈ ਮਾਸਕ ਵੋਟਰਾਂ ਨੂੰ ਮੁਫਤ ਵਿਚ ਦਿੱਤੇ ਜਾਣਗੇ ਤੇ ਵੋਟਿੰਗ ਕੇਂਦਰਾਂ ਨੂੰ ਕੀਟਾਣੂ ਮੁਕਤ ਕੀਤਾ ਜਾਵੇਗਾ। ਦੋ ਪੜਾਵਾਂ ਵਿਚ ਹੋਣ ਵਾਲੀਆਂ ਚੋਣਾਂ ਲਈ 6 ਕਰੋੜ 30 ਲੱਖ ਵੋਟਰ ਹਨ। ਚੋਣ ਨਤੀਜਿਆ ਦੀ ਘੋਸ਼ਣਾ ਦਸੰਬਰ ਦੀ ਸ਼ੁਰੂਆਤ ਵਿਚ ਕੀਤੀ ਜਾਵੇਗੀ। ਪਹਿਲੇ ਪੜਾਅ ਦੀ ਵੋਟਿੰਗ ਸ਼ਨੀਵਾਰ ਤੇ ਐਤਵਾਰ ਨੂੰ ਮਿਸਰ ਦੇ 27 ਸੂਬਿਆਂ ਵਿਚੋਂ 14 ਵਿਚ ਹੋ ਰਹੀ ਹੈ। ਜਦਕਿ ਦੇਸ਼ ਦੇ ਹੋਰ 13 ਸੂਬਿਆਂ ਵਿਚ 7 ਨਵੰਬਰ ਤੱਕ ਦੂਜੇ ਪੜਾਅ ਵਿਚ ਚੋਣਾਂ ਹੋਣਗੀਆਂ। 

Lalita Mam

This news is Content Editor Lalita Mam