ਮਿਸਰ ਦੇ ਮਹਾਨ ਪਿਰਾਮਿਡ ਹੇਠਾਂ ਖੋਜੇ ਗਏ ਤਿੰਨ ਮਕਬਰੇ

05/05/2019 3:28:53 PM

ਕਾਹਿਰਾ (ਬਿਊਰੋ)— ਮਿਸਰ ਦੇ ਪੁਰਾਤੱਤਵ ਵਿਗਿਆਨੀਆਂ ਨੇ ਤਿੰਨ ਮਕਬਰਿਆਂ ਦੀ ਖੋਜ ਕੀਤੀ ਹੈ। ਇਨ੍ਹਾਂ ਮਕਬਰਿਆਂ ਵਿਚੋਂ ਦੋ 4,400 ਸਾਲ ਪਹਿਲਾਂ ਦੋ ਪੁਜਾਰੀਆਂ ਵੱਲੋਂ ਸ਼ੇਅਰ ਕੀਤੇ ਗਏ ਸਨ। ਇਹ ਮਕਬਰੇ ਖੂਫੂ, ਖਫਰੇ ਅਤੇ ਮੇਨਕਿਊਰੇ ਦੇ ਤਿੰਨ ਪਿਰਾਮਿਡਾਂ ਤੋਂ ਕੁਝ ਕਿਲੋਮੀਟਰ ਦੂਰ ਦੱਖਣ ਵਿਚ ਸਥਿਤ ਹਨ। ਮਿਸਰ ਦੇ ਪੁਰਾਤੱਤਵ ਰਾਜ ਦੇ ਮੰਤਰਾਲੇ ਨੇ ਮਕਬਰਾ ਮਿਲਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬੇਹਨੁਈ-ਕਾ ਅਤੇ ਨਵੀ (Behnui-Ka and Nwi) ਨਾਲ ਸਬੰਧਤ ਮਕਬਰਾ ਹੈ ਜੋ ਕਿ ਗਿਜ਼ਾ ਵਿਚ 5ਵੇਂ ਰਾਜਵੰਸ਼ ਸ਼ਾਸਕ ਸਨ। 

ਸੁਪਰੀਮ ਕੌਂਸਲ ਆਫ ਐਂਟੀਕਸ ਦੇ ਜਨਰਲ ਸਕੱਤਰ ਅਤੇ ਮਿਸਰ ਦੇ ਪੁਰਾਤੱਤਵ ਮਿਸ਼ਨ ਦੇ ਨਿਦੇਸ਼ਕ ਮੁਸਤਫਾ ਵਜੀਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਨੂੰ ਲਗਾ ਸੀ ਕਿ ਅਸੀਂ ਪੁਰਾਣੇ ਸਮੇਂ ਦਾ ਕੋਈ ਮਕਬਰਾ ਖੋਜਣ ਜਾ ਰਹੇ ਹਾਂ ਪਰ ਇਸ ਦੌਰਾਨ ਸਾਨੂੰ ਪ੍ਰਾਚੀਨ ਮਿਸਰ ਦੇ ਰਾਜਵੰਸ਼ ਦਾ ਮਕਬਰਾ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਨੇ ਆਪਣਾ ਕੰਮ ਅਗਸਤ 2018 ਵਿਚ ਸ਼ੁਰੂ ਕੀਤਾ ਸੀ। ਲੱਗਭਗ 1350 ਮੀਟਰ ਖੋਦਾਈ ਕਰਨ ਦੇ ਬਾਅਦ ਸਾਨੂੰ ਇਹ ਤਿੰਨ ਮਕਬਰੇ ਮਿਲੇ। 

ਇਨ੍ਹਾਂ ਮਕਬਰਿਆਂ ਵਿਚੋਂ ਇਕ ਲੱਕੜ ਦੇ ਸਰਕੋਫੇਗੀ ਅਤੇ ਦੋ ਪੁਜਾਰੀਆਂ ਦੀ ਚੰਗੀ ਤਰ੍ਹਾਂ ਸੁਰੱਖਿਅਤ ਕਲਾਕ੍ਰਿਤੀਆਂ ਨਾਲ ਭਰੇ ਹੋਏ ਸਨ। ਮਿਸਰ ਦੀ ਪੁਰਾਣੀਆਂ ਕਥਾਵਾਂ ਮੁਤਾਬਕ ਬੇਥੁਈ-ਕਾ ਕੋਲ 7 ਉਪਲਬਧੀਆਂ ਸਨ ਜਦਕਿ ਨਵੀ ਜੋ ਕਿ ਮਠ ਦੇ ਪੁਜਾਰੀ ਸਨ ਉਨ੍ਹਾਂ ਕੋਲ 5 ਉਪਲਬਧੀਆਂ ਸਨ। ਪੁਰਾਤਤਵ ਮੰਤਰਾਲੇ ਦੇ ਮੰਤਰੀ ਨੇ ਗਿਜ਼ਾ ਵਿਚ ਪ੍ਰੈੱਸ ਕਾਨਫਰੰਸ ਦੇ ਬਾਅਦ ਇਨ੍ਹਾਂ ਮਕਬਰਿਆਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਕੁਝ ਮੀਟਰ ਤੱਕ ਵੱਖ ਕੀਤੇ ਗਏ ਮਕਬਰੇ, ਟੀਲਿਆਂ ਹੇਠ ਅਤੇ ਪੱਥਰ ਦੇ ਦਰਵਾਜਿਆਂ ਹੇਠਾਂ ਹਨ। ਇੱਥੇ ਦੱਸ ਦਈਏ ਕਿ ਸਰਕੋਫੇਗੀ ਸਹੀ ਹਾਲਤ ਵਿਚ ਹੈ ਕਿਉਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੇਂਟ ਕੀਤਾ ਗਿਆ ਸੀ। 

ਮੰਤਰੀ ਨੇ ਕਿਹਾ ਕਿ ਇਨ੍ਹਾਂ ਮਕਬਰਿਆਂ ਨੂੰ ਹੁਣ ਮਿਸਰ ਦੇ ਮਿਊਜ਼ੀਅਮਾਂ ਵਿਚ ਸ਼ਰਮ-ਅਲ ਸ਼ੇਖ ਅਤੇ ਹਰਗਹਾਡਾ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਮਿਸਰ ਦੇ ਵਿਗਿਆਨੀ ਜਾਰੀ ਹਵਾਸ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਮਕਬਰੇ 26ਵੇਂ ਰਾਜਵੰਸ਼ (664-525 ਈਸਾ ਪੂਰਵ) ਦੇ ਰਹੱਸ ਸਾਹਮਣੇ ਲਿਆ ਸਕਦੇ ਹਨ।

Vandana

This news is Content Editor Vandana