ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਚਾਰ ਸਕੂਲ ਹੋਣਗੇ ਬੰਦ

10/24/2018 7:48:59 AM

ਐਡਮਿੰਟਨ(ਏਜੰਸੀ)— ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਪਬਲਿਕ ਸਕੂਲ ਬੋਰਡਾਂ ਵੱਲੋਂ ਕੀਤੀ ਗਈ ਵੋਟਿੰਗ ਤੋਂ ਬਾਅਦ ਐਡਮਿੰਟਨ ਦੇ ਵਿੱਚ ਚਾਰ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਵਿੱਚ ਪੱਛਮੀ ਐਡਮਿੰਟਨ ਵਿਚ ਆਫਟਨ, ਗਲੇਨਡੇਲ ਅਤੇ ਸ਼ੇਰਵੁੱਡ ਵਿੱਚ ਮੌਜੂਦ ਐਲੀਮੈਂਟਰੀ ਸਕੂਲ ਬੰਦ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਵੈਸਟਲਾਨ ਵਿੱਚ ਸਥਿਤ ਇੱਕ ਹਾਈ ਸਕੂਲ ਵੀ ਬੰਦ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਆਫਟਨ ਵਾਲੀ ਜਗ੍ਹਾ 'ਤੇ ਇੱਕ ਗ੍ਰੇਡ 3 ਤੱਕ ਦਾ ਸਕੂਲ ਬਣਾਇਆ ਜਾਵੇਗਾ ਅਤੇ ਵੈਸਟਲਾਨ ਲੋਕੇਸ਼ਨ ਵਾਲੀ ਜਗ੍ਹਾ 'ਤੇ ਗ੍ਰੇਡ 4 ਤੋਂ 9 ਤੱਕ ਦਾ ਸਕੂਲ ਬਣਾਇਆ ਜਾਵੇਗਾ। ਨਵੇਂ ਸਕੂਲ 2022 ਤੱਕ ਬਣ ਕੇ ਤਿਆਰ ਹੋਣ ਦੀ ਉਮੀਦ ਹੈ ਅਤੇ ਉਦੋਂ ਤੱਕ ਇਹ ਸਕੂਲ ਕਾਰਜਸ਼ੀਲ ਰਹਿਣਗੇ। ਸਕੂਲਾਂ ਨੂੰ ਬਣਾਉਣ 'ਤੇ ਆਉਣ ਵਾਲੇ ਖਰਚ ਲਈ ਅਲਬਰਟਾ ਸਰਕਾਰ ਵੱਲੋਂ 25 ਮਿਲੀਅਨ ਡਾਲਰ ਅਤੇ ਸਕੂਲ ਬੋਰਡ ਵੱਲੋਂ 25 ਮਿਲੀਅਨ ਡਾਲਰ ਦਿੱਤੇ ਜਾਣਗੇ।