ਇਕਵਾਡੋਰ ਜਨਵਰੀ 2020 ''ਚ ਓਪੇਕ ਦਾ ਛੱਡ ਦੇਵੇਗਾ ਸਾਥ

10/02/2019 2:26:06 AM

ਕਵੀਟੋ - ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਜਨਵਰੀ 2020 ਦੀ ਸ਼ੁਰੂਆਤ 'ਚ ਪੈਟਰੋਲੀਅਮ ਨਿਰਯਾਤਕ ਦੇਸ਼ ਦੇ ਸੰਗਠਨ (ਓਪੇਕ) ਤੋਂ ਵੱਖ ਹੋ ਜਾਵੇਗਾ। ਇਕਵਾਡੋਰ ਦੇ ਊਰਜਾ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਮੰਤਰਾਲੇ ਨੇ ਆਖਿਆ ਕਿ ਸਰਕਾਰ ਨੇ 1 ਜਨਵਰੀ, 2020 ਨੂੰ ਓਪੇਕ ਦੀ ਮੈਂਬਰਸ਼ਿਪ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ।

ਮੰਤਰਾਲੇ ਨੇ ਦੱਸਿਆ ਕਿ ਇਹ ਫੈਸਲਾ ਮਾਲੀ ਸਥਿਰਤਾ ਨਾਲ ਸਬੰਧਿਤ ਅੰਦਰੂਨੀ ਮੁੱਦਿਆਂ ਅਤੇ ਚੁਣੌਤੀਆਂ ਦੇ ਨਾਲ-ਨਾਲ ਸਰਕਾਰੀ ਖਰਚਿਆਂ 'ਚ ਕਟੌਤੀ ਅਤੇ ਮਾਲੀਆ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕਵਾਡੋਰ 1973 'ਚ ਓਪੇਕ 'ਚ ਸ਼ਾਮਲ ਹੋਇਆ ਸੀ। ਵਿਸ਼ਾਲ ਮੈਂਬਰਸ਼ਿਪ ਸ਼ੁਲਕ ਅਤੇ ਸੰਗਠਨ ਵੱਲੋਂ ਆਪਣਾ ਉਤਪਾਦ ਅੰਸ਼ ਵਧਾਉਣ ਤੋਂ ਇਨਕਾਰ ਕਰਨ ਕਾਰਨ 1992 'ਚ ਇਸ ਤੋਂ ਬਾਹਰ ਨਿਕਲ ਗਿਆ ਸੀ ਪਰ 2007 'ਚ ਮੁੜ ਇਸ 'ਚ ਸ਼ਾਮਲ ਹੋ ਗਿਆ ਸੀ।

Khushdeep Jassi

This news is Content Editor Khushdeep Jassi